ਬਰਥ ਡੇ ਸਪੈਸ਼ਲ ਕੇਨ ਵਿਲੀਅਮਸਨ : ਕੀਵੀ ਕ੍ਰਿਕਟਰ ਸਕੂਲ ਪੱਧਰ ''ਤੇ ਹੀ ਲਾ ਚੁੱਕਾ ਸੀ 40 ਸੈਂਕੜੇ

Saturday, Aug 08, 2020 - 12:26 AM (IST)

ਬਰਥ ਡੇ ਸਪੈਸ਼ਲ ਕੇਨ ਵਿਲੀਅਮਸਨ : ਕੀਵੀ ਕ੍ਰਿਕਟਰ ਸਕੂਲ ਪੱਧਰ ''ਤੇ ਹੀ ਲਾ ਚੁੱਕਾ ਸੀ 40 ਸੈਂਕੜੇ

ਨਵੀਂ ਦਿੱਲੀ- ਨਿਊਜ਼ੀਲੈਂਡ ਦਾ ਬੱਲੇਬਾਜ਼ ਕੇਨ ਵਿਲੀਅਮਸਨ 30 ਸਾਲ ਦਾ ਹੋ ਗਿਆ ਹੈ। 8 ਅਗਸਤ 1990 ਨੂੰ ਜਨਮਿਆ ਕੇਨ 5 ਭੈਣ-ਭਰਾਵਾਂ ਵਿਚੋਂ ਚੌਥੇ ਨੰਬਰ 'ਤੇ ਹੈ। ਖਾਸ ਗੱਲ ਇਹ ਹੈ ਕਿ ਕੇਨ ਦੀਆਂ 3 ਵੱਡੀਆਂ ਭੈਣਾਂ ਹਨ ਤੇ ਉਸਦਾ ਤੇ ਉਸਦੇ ਭਰਾ ਲੋਗਨ ਦਾ ਜਨਮ ਇਕ ਹੀ ਦਿਨ ਹੋਇਆ ਸੀ। ਨਿਊਜ਼ੀਲੈਂਡ ਦਾ ਹੋਣ ਦੇ ਕਾਰਣ ਕੇਨ ਨੂੰ ਬਚਪਨ ਤੋਂ ਹੀ ਰਗਬੀ ਨਾਲ ਬਹੁਤ ਪਿਆਰ ਸੀ। ਸਕੂਲੀ ਪੱਧਰ 'ਤੇ ਉਹ ਬੈਸਟ ਪਲੇਅਰ ਦਾ ਐਵਾਰਡ ਵੀ ਜਿੱਤਦਾ ਰਿਹਾ ਹੈ। ਫਿਰ ਉਸ ਨੇ ਕ੍ਰਿਕਟ ਵੱਲ ਰੁਖ ਕੀਤਾ ਤੇ ਰਿਕਾਰਡ 'ਤੇ ਰਿਕਾਰਡ ਬਣਾਉਂਦਾ ਗਿਆ। ਅੰਡਰ-19 ਟੀਮ ਵਿਚ ਆਉਣ ਤੋਂ ਪਹਿਲਾਂ ਕੇਨ ਵਿਲੀਅਮਸਨ ਸਿਰਫ ਸਕੂਲ ਪੱਧਰ 'ਤੇ ਹੀ 40 ਤੋਂ ਵੱਧ ਸੈਂਕੜੇ ਲਾ ਚੁੱਕਾ ਸੀ। 20 ਸਾਲ ਦੀ ਉਮਰ ਵਿਚ ਉਸਦਾ ਭਾਰਤ ਵਿਰੁੱਧ ਟੈਸਟ ਡੈਬਿਊ ਹੋਇਆ। ਪਹਿਲੇ ਹੀ ਮੈਚ ਵਿਚ ਉਹ ਭਾਰਤੀ ਸਪਿਨਰਾਂ ਦੇ ਅੱਗੇ ਸੈਂਕੜਾ ਲਾਉਣ ਵਿਚ ਕਾਮਯਾਬ ਰਿਹਾ।

PunjabKesari
ਕੇਨ ਵਿਲੀਅਮਸਨ ਦਾ ਜਨਮ ਜਿਸ ਸਮੇਂ ਹੋਇਆ ਸੀ, ਉਦੋਂ ਸਚਿਨ ਟੈਸਟ ਕ੍ਰਿਕਟ ਵਿਚ ਡੈਬਿਊ ਕਰ ਚੁੱਕਾ ਸੀ ਪਰ ਕੇਨ ਨੇ ਆਪਣੀ ਮਿਹਨਤ ਦੇ ਦਮ 'ਤੇ ਸਚਿਨ ਦਾ ਇਕ ਰਿਕਾਰਡ ਆਪਣੇ ਨਾਂ ਕਰ ਲਿਆ। ਦਰਅਸਲ, ਸਚਿਨ ਤੇਂਦਲੁਕਰ ਨੇ 2007 ਵਿਚ ਸਭ ਤੋਂ ਵੱਧ 6 ਵਾਰ ਨਰਵਸ ਨਾਈਨਟੀਜ਼ 'ਤੇ ਆਊਟ ਹੋਣ ਦਾ ਰਿਕਾਰਡ ਬਣਾਇਆ ਸੀ। ਕੇਨ ਨੇ ਇਸ ਅਣਚਾਹੇ ਰਿਕਾਰਡ ਨੂੰ 2015 ਵਿਚ ਤੋੜਿਆ। ਇਸ ਸਾਲ ਉਹ 7 ਵਾਰ ਨਰਵਸ ਨਾਈਨਟੀਜ਼ ਦਾ ਸ਼ਿਕਾਰ ਹੋਇਆ। ਨਿਊਜ਼ੀਲੈਂਡ ਕ੍ਰਿਕਟਰ ਮਾਰਟਿਨ ਕ੍ਰੋ, ਗਲੇਨ ਟਰਨਰ, ਰੋਸ ਟੇਲਰ ਤੇ ਬ੍ਰੈਂਡਨ ਮੈਕਕੁਲਮ ਉਸ ਨੂੰ ਮਹਾਨ ਕ੍ਰਿਕਟਰ ਮੰਨਦੇ ਹਨ। ਵਿਲੀਅਮਸਨ ਨੇ ਜਦੋਂ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿਚ ਗੇਂਦਬਾਜ਼ੀ ਕੀਤੀ ਤਾਂ ਉਸ ਨੂੰ ਗੇਂਦ ਥ੍ਰੋਅ ਕਰਨ ਦੇ ਦੋਸ਼ ਵਿਚ ਬਾਲਿੰਗ ਤੋਂ ਹਟਾ ਦਿੱਤਾ ਗਿਆ ਸੀ। ਹਾਲਾਂਕਿ ਬਾਅਦ ਵਿਚ ਉਸ ਨੇ ਆਪਣਾ ਐਕਸ਼ਨ ਬਦਲਿਆ ਤੇ ਵਿਕਟਾਂ ਹਾਸਲ ਕੀਤੀਆਂ।

PunjabKesari


author

Gurdeep Singh

Content Editor

Related News