ਬੰਗਾਲ ਟਾਈਗਰ ਗਾਂਗੁਲੀ ''ਤੇ ਬਣੇਗੀ ਬਾਇਓਪਿਕ
Wednesday, Feb 26, 2020 - 07:34 PM (IST)

ਮੁੰਬਈ— ਭਾਰਤੀ ਖਿਡਾਰੀਆਂ ਦੇ ਜੀਵਨ 'ਤੇ ਬਾਇਓਪਿਕ ਬਣਨ ਦਾ ਸਿਲਸਿਲਾ ਜੋਰਾਂ 'ਤੇ ਜਾਰੀ ਹੈ ਤੇ ਹੁਣ ਸਾਬਕਾ ਭਾਰਤੀ ਕਪਤਾਨ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਦੇ ਜੀਵਨ 'ਤੇ ਬਾਇਓਪਿਕ ਬਣ ਸਕਦੀ ਹੈ। ਬਾਲੀਵੁੱਡ ਮਸ਼ਹੂਰ ਫਿਲਮਕਾਰ ਕਰਣ ਜੌਹਰ ਸਾਬਕਾ ਕਪਤਾਨ ਗਾਂਗੁਲੀ ਦੇ ਜੀਵਨ 'ਤੇ ਫਿਲਮ ਬਣਾ ਸਕਦੇ ਹਨ। ਬਾਲੀਵੁੱਡ 'ਚ ਬਹੁਤ ਸਮੇਂ ਤੋਂ ਖਿਡਾਰੀਆਂ ਦੇ ਜੀਵਨ 'ਤੇ ਫਿਲਮਾਂ ਬਣਾਈਆਂ ਜਾ ਰਹੀਆਂ ਹਨ। ਇਸ ਸਮੇਂ ਮਹਿਲਾ ਕ੍ਰਿਕਟ ਖਿਡਾਰੀ ਮਿਤਾਲੀ ਰਾਜ 'ਤੇ ਬਾਓਪਿਕ ਬਣ ਰਹੀ ਹੈ ਤੇ ਜਲਦ ਹੀ 1983 ਦੀ ਵਿਸ਼ਵ ਕੱਪ ਜਿੱਤ 'ਤੇ ਫਿਲਮ ਰਿਲੀਜ਼ ਹੋਣ ਜਾ ਰਹੀ ਹੈ।
ਚਰਚਾ ਹੈ ਕਿ ਕਰਣ ਜੌਹਰ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ 'ਤੇ ਬਾਇਓਪਿਕ ਬਣਾਉਣ ਦੀ ਤਿਆਰ ਕਰ ਰਹੇ ਹਨ। ਇਸਦੇ ਲਈ ਕਰਣ ਜੌਹਰ ਨੇ ਸੌਰਵ ਨਾਲ ਕਈ ਵਾਰ ਮੁਲਾਕਾਤ ਵੀ ਕੀਤੀ ਹੈ। ਇਸ ਦੌਰਾਨ ਗਾਂਗੁਲੀ 'ਤੇ ਬਾਇਓਪਿਕ ਬਣਾਏ ਜਾਣ ਦੀ ਗੱਲਬਾਤ ਚੱਲਣ ਦੀ ਗੱਲ ਕਹੀ ਜਾ ਰਹੀ ਹੈ।