ਬੀਜੂ ਪਟਨਾਇਕ ਖੇਡ ਪੁਰਸਕਾਰ ਦਾ ਨਾਂ ਨਹੀਂ ਬਦਲਿਆ ਜਾਵੇਗਾ: ਓਡੀਸ਼ਾ ਦੇ ਮੁੱਖ ਮੰਤਰੀ

Sunday, Jul 21, 2024 - 03:39 PM (IST)

ਬੀਜੂ ਪਟਨਾਇਕ ਖੇਡ ਪੁਰਸਕਾਰ ਦਾ ਨਾਂ ਨਹੀਂ ਬਦਲਿਆ ਜਾਵੇਗਾ: ਓਡੀਸ਼ਾ ਦੇ ਮੁੱਖ ਮੰਤਰੀ

ਭੁਵਨੇਸ਼ਵਰ- ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਰਾਜ ਸਰਕਾਰ ਦੇ 'ਬੀਜੂ ਪਟਨਾਇਕ ਖੇਡ ਪੁਰਸਕਾਰ' ਦਾ ਨਾਂ ਨਹੀਂ ਬਦਲਿਆ ਜਾਵੇਗਾ। ਖੇਡ ਅਤੇ ਯੁਵਾ ਸੇਵਾ ਵਿਭਾਗ ਨੇ ਸ਼ੁੱਕਰਵਾਰ ਨੂੰ ਇਸ ਸਾਲ ਦੇ ਪੁਰਸਕਾਰ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਅਤੇ ਇਸ ਦਾ ਨਾਂ ਬਦਲ ਕੇ 'ਰਾਜ ਕ੍ਰੀਡਾ ਸਨਮਾਨ' ਕਰ ਦਿੱਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਇਸ ਐਵਾਰਡ ਦਾ ਨਾਂ ਬਦਲਣ ਬਾਰੇ ਉਨ੍ਹਾਂ ਨੂੰ ਪ੍ਰੈਸ ਤੋਂ ਹੀ ਪਤਾ ਲੱਗਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਬੀਜੂ ਪਟਨਾਇਕ ਦਾ ਨਾਂ ਪੁਰਸਕਾਰ ਤੋਂ ਹਟਾਉਣ ਦਾ ਕੋਈ ਰਸਮੀ ਫੈਸਲਾ ਨਹੀਂ ਲਿਆ ਹੈ।
ਉਨ੍ਹਾਂ ਕਿਹਾ, ''ਮੇਰੀ ਸਰਕਾਰ ਧਰਤੀ ਦੇ ਸਪੂਤਾਂ ਦਾ ਸਨਮਾਨ ਕਰਦੀ ਹੈ ਅਤੇ ਬੀਜੂ ਪਟਨਾਇਕ ਦੇ ਨਾਂ 'ਤੇ ਰੱਖੇ ਗਏ ਖੇਡ ਪੁਰਸਕਾਰ ਦੇ ਖਿਤਾਬ 'ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ, "ਬੀਜੂ ਪਟਨਾਇਕ ਖੇਡ ਪੁਰਸਕਾਰ ਇਸੇ ਤਰ੍ਹਾਂ ਜਾਰੀ ਰਹੇਗਾ।"


author

Aarti dhillon

Content Editor

Related News