ਭਾਰਤ ਲਈ WTC ਫਾਨਈਲ ’ਚ ਸਭ ਤੋਂ ਵੱਡੀ ਚੁਣੌਤੀ ਟੀ-20 ਫਾਰਮੈਟ ''ਚੋਂ ਬਾਹਰ ਨਿਕਲਣਾ : ਗਾਵਸਕਰ
05/31/2023 12:03:30 PM

ਅਹਿਮਦਾਬਾਦ (ਭਾਸ਼ਾ)– ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਨੂੰ ਲੱਗਦਾ ਹੈ ਕਿ ਅਗਲੇ ਹਫਤੇ ਆਸਟਰੇਲੀਆ ਵਿਰੁੱਧ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੇ ਫਾਈਨਲ ਵਿਚ ਭਾਰਤੀ ਖਿਡਾਰੀਆਂ ਲਈ ਸਭ ਤੋਂ ਵੱਡੀ ਚੁਣੌਤੀ ਆਈ. ਪੀ. ਐੱਲ. ਟੀ-20 ਫਾਰਮੈਟ ਵਿਚੋਂ ਬਾਹਰ ਨਿਕਲਣ ਦੀ ਹੋਵੇਗੀ।
ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ 7 ਜੂਨ ਤੋਂ ‘ਦਿ ਓਵਲ ’ ਵਿਚ ਡਬਲਯੂ. ਟੀ. ਸੀ. ਫਾਈਨਲ ਖੇਡੇਗੀ, ਜਿਸ ਵਿਚ ਖੇਡਣ ਵਾਲੇ ਜ਼ਿਆਦਾਤਰ ਖਿਡਾਰੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਹਿੱਸਾ ਲੈ ਕੇ ਪਹੁੰਚਣਗੇ। ਆਈ. ਪੀ. ਐੱਲ. ਸੋਮਵਾਰ ਖਤਮ ਹੋਇਆ ਹੈ, ਜਿਸ ਵਿਚ ਚੇਨਈ ਸੁਪਰ ਕਿੰਗਜ਼ ਨੇ ਰਿਕਾਰਡ ਬਰਾਬਰੀ ਕਰਦੇ ਹੋਏ 5ਵੀਂ ਟਰਾਫੀ ਹਾਸਲ ਕੀਤੀ।