IND Vs BAN ਮੈਚ ਤੋਂ ਪਹਿਲਾਂ ਰੋਹਿਤ ਸ਼ਰਮਾ ਤੋਂ ਹੋਈ ਵੱਡੀ ਗਲਤੀ, ਪੁਣੇ ਪੁਲਸ ਨੇ ਲਿਆ ਸਖਤ ਐਕਸ਼ਨ

10/18/2023 8:57:17 PM

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਹਾਈਵੇਅ 'ਤੇ 200 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫਤਾਰ ਨਾਲ ਆਪਣੀ ਲਗਜ਼ਰੀ ਨੀਲੀ ਲੈਂਬੋਰਗਿਨੀ ਕਾਰ ਚਲਾਉਣਾ ਭਾਰੀ ਪਿਆ, ਜਿਸ ਕਾਰਨ ਉਸ ਦੇ ਤਿੰਨ ਚਲਾਨ ਕੱਟੇ ਗਏ। ਟੀਮ ਇੰਡੀਆ ਨੇ ਸ਼ਨੀਵਾਰ (14 ਅਕਤੂਬਰ) ਨੂੰ ਅਹਿਮਦਾਬਾਦ 'ਚ ਪਾਕਿਸਤਾਨ ਖਿਲਾਫ ਮੈਚ ਖੇਡਿਆ, ਜਿਸ ਤੋਂ ਬਾਅਦ ਰੋਹਿਤ ਸ਼ਰਮਾ ਦੋ ਦਿਨਾਂ ਲਈ ਮੁੰਬਈ ਆਏ। ਪਰ ਹੁਣ ਉਹ ਬੰਗਲਾਦੇਸ਼ ਦੇ ਖਿਲਾਫ ਮੈਚ ਲਈ ਪੁਣੇ 'ਚ ਟੀਮ ਨਾਲ ਜੁੜ ਗਿਆ ਹੈ। ਮੁੰਬਈ ਤੋਂ ਪੁਣੇ ਜਾਂਦੇ ਸਮੇਂ ਰੋਹਿਤ ਸ਼ਰਮਾ ਨੇ 200 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫਤਾਰ ਨਾਲ ਕਾਰ ਚਲਾਈ।

ਇਹ ਵੀ ਪੜ੍ਹੋ : 'ਓਮ' ਦੇ ਚਿੰਨ੍ਹ ਵਾਲੇ ਬੱਲੇ ਨਾਲ ਮੈਦਾਨ 'ਤੇ ਉੱਤਰੇ ਦੱਖਣੀ ਅਫਰੀਕਾ ਦੇ ਕੇਸ਼ਵ ਮਹਾਰਾਜ, ਤਸਵੀਰਾਂ ਵਾਇਰਲ

ਰਿਪੋਰਟ ਮੁਤਾਬਕ ਰੋਹਿਤ ਸ਼ਰਮਾ ਨੇ ਮੁੰਬਈ ਤੋਂ ਪੁਣੇ ਦਾ ਸਫਰ ਆਪਣੀ ਲਗਜ਼ਰੀ ਕਾਰ ਲੈਂਬੋਰਗਿਨੀ  'ਚ ਮੁੰਬਈ-ਪੁਣੇ ਐਕਸਪ੍ਰੈੱਸਵੇਅ ਰਾਹੀਂ  ਤੈਅ ਕੀਤਾ। ਹਾਈਵੇਅ 'ਤੇ ਸਪੀਡ ਲਿਮਟ 100 ਕਿਲੋਮੀਟਰ ਪ੍ਰਤੀ ਘੰਟਾ ਸੀ ਪਰ ਭਾਰਤੀ ਕਪਤਾਨ ਨੇ 200 ਕਿਲੋਮੀਟਰ ਪ੍ਰਤੀ ਘੰਟੇ ਤੋਂ ਜ਼ਿਆਦਾ ਦੀ ਰਫਤਾਰ ਨਾਲ ਕਾਰ ਚਲਾਈ। ਇਹ ਜਾਣਕਾਰੀ ਟਰੈਫਿਕ ਅਧਿਕਾਰੀਆਂ ਰਾਹੀਂ ਰਿਪੋਰਟ ਵਿੱਚ ਦਿੱਤੀ ਗਈ। ਅੱਗੇ ਦੱਸਿਆ ਗਿਆ ਕਿ ਰੋਹਿਤ ਸ਼ਰਮਾ ਨੇ ਟ੍ਰੈਫਿਕ ਨਿਯਮਾਂ ਨੂੰ ਤੋੜਿਆ ਹੈ।\

PunjabKesari

ਤੇਜ਼ ਰਫਤਾਰ ਗੱਡੀ ਚਲਾਉਣ ਅਤੇ ਨਿਯਮਾਂ ਨੂੰ ਤੋੜਨ ਕਾਰਨ ਪੁਣੇ ਟਰੈਫਿਕ ਪੁਲਸ ਵਲੋਂ ਰੋਹਿਤ ਸ਼ਰਮਾ ਦੀ ਕਾਰ ਦੀ ਨੰਬਰ ਪਲੇਟ 'ਤੇ ਤਿੰਨ ਆਨਲਾਈਨ ਟ੍ਰੈਫਿਕ ਚਲਾਨ ਕੀਤੇ ਗਏ। ਰਿਪੋਰਟ 'ਚ ਇਹ ਵੀ ਦੱਸਿਆ ਗਿਆ ਕਿ ਕਿਸੇ ਸਮੇਂ ਰੋਹਿਤ ਸ਼ਰਮਾ ਦੀ ਕਾਰ ਦੀ ਰਫਤਾਰ 215 ਕਿਲੋਮੀਟਰ ਪ੍ਰਤੀ ਘੰਟਾ ਵੀ ਸੀ। ਟਰੈਫਿਕ ਵਿਭਾਗ ਦੇ ਇਕ ਸੂਤਰ ਨੇ ਕਿਹਾ, ''ਰੋਹਿਤ ਸ਼ਰਮਾ ਦਾ ਵਿਸ਼ਵ ਕੱਪ ਦੌਰਾਨ ਹਾਈਵੇਅ 'ਤੇ ਗੱਡੀ ਚਲਾਉਣਾ ਠੀਕ ਨਹੀਂ ਹੈ। ਉਸ ਨੂੰ ਟੀਮ ਦੇ ਨਾਲ ਬੱਸ ਵਿੱਚ ਸਫ਼ਰ ਕਰਨਾ ਚਾਹੀਦਾ ਹੈ ਅਤੇ ਉਸ ਦੇ ਨਾਲ ਇੱਕ ਪੁਲਿਸ ਵਾਹਨ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਭਾਰਤ ਖ਼ਿਲਾਫ਼ ਹਾਰ ਨਹੀਂ ਪਚਾ ਪਾ ਰਿਹਾ ਪਾਕਿ, ਇਸ ਮੁੱਦੇ 'ਤੇ ICC ਨੂੰ ਕੀਤੀ ਸ਼ਿਕਾਇਤ

19 ਅਕਤੂਬਰ ਨੂੰ ਹੋਵੇਗਾ ਭਾਰਤ ਦਾ ਅਗਲਾ ਮੈਚ 
 
ਦੱਸ ਦੇਈਏ ਕਿ ਟੀਮ ਇੰਡੀਆ ਵਿਸ਼ਵ ਕੱਪ ਦਾ ਅਗਲਾ (ਚੌਥਾ) ਮੈਚ ਬੰਗਲਾਦੇਸ਼ ਦੇ ਖਿਲਾਫ ਵੀਰਵਾਰ 19 ਅਕਤੂਬਰ ਨੂੰ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਸੰਘ ਸਟੇਡੀਅਮ ਵਿੱਚ ਖੇਡੇਗੀ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ ਪਹਿਲੇ ਤਿੰਨ ਮੈਚ ਜਿੱਤੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Tarsem Singh

Content Editor

Related News