BBL10 : ਡੇਵਿਡ ਮਲਾਨ ਨੇ ਮਾਰਿਆ ਛੱਕਾ, ਦਰਸ਼ਕ ਨੇ ਗੇਂਦ ਦੇਣ ਤੋਂ ਕੀਤਾ ਮਨ੍ਹਾ (ਦੇਖੋ ਵੀਡੀਓ)

Sunday, Jan 03, 2021 - 06:52 PM (IST)

BBL10 : ਡੇਵਿਡ ਮਲਾਨ ਨੇ ਮਾਰਿਆ ਛੱਕਾ, ਦਰਸ਼ਕ ਨੇ ਗੇਂਦ ਦੇਣ ਤੋਂ ਕੀਤਾ ਮਨ੍ਹਾ (ਦੇਖੋ ਵੀਡੀਓ)

ਸਪੋਰਟਸ ਡੈਸਕ— ਬਿਗ ਬੈਸ਼ ਲੀਗ ਦਾ 23ਵਾਂ ਮੈਚ ਹੋਬਾਰਟ ਹਰੀਕੇਂਸ ਤੇ ਮੈਲਬੋਰਨ ਸਟਾਰਸ ਵਿਚਾਲੇ ਖੇਡਿਆ ਗਿਆ। ਡੇਵਿਡ ਮਲਾਨ ਦੇ ਇਕ ਛੱਕੇ ਦੇ ਬਾਅਦ ਇਸ ਮੈਚ ’ਚ ਇਕ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਜਿਸ ਨੇ ਲੋਕਾਂ ਦਾ ਧਿਆਨ ਖ਼ੂਬ ਆਪਣੇ ਵੱਲ ਖਿੱਚਿਆ। ਸੋਸ਼ਲ ਮੀਡੀਆ ’ਤੇ ਇਸ ਘਟਨਾ ਦਾ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ ਤੇ ਇਸ ਨੂੰ ਆਈ. ਸੀ. ਸੀ. ਨੇ ਵੀ ਸ਼ੇਅਰ ਕੀਤਾ ਹੈ।
ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਸਣੇ ਟੀਮ ਇੰਡੀਆ ਦੇ ਇਨ੍ਹਾਂ ਖਿਡਾਰੀਆਂ ਨੇ ਖਾਧਾ ਬੀਫ਼! ਵਾਇਰਲ ਹੋਈ ਬਿੱਲ ਦੀ ਤਸਵੀਰ

ਦਰਅਸਲ ਹੋਬਾਰਟ ਦੀ ਪਾਰੀ ਦੇ 16ਵੇਂ ਓਵਰ ਦੇ ਦੌਰਾਨ ਡੇਵਿਡ ਮਲਾਨ ਨੇ ਇਕ ਬਿਹਤਰੀਨ ਸ਼ਾਟ ਲਾਇਆ ਤੇ ਉਹ ਸਿੱਧਾ ਬਾਊਂਡਰੀ ਦੇ ਪਾਰ ਗਿਆ। ਮਲਾਨ ਦੇ ਇਸ ਸ਼ਾਟ ’ਤੇ ਸਟੇਡੀਅਮ ’ਚ ਬੈਠੇ ਇਕ ਦਰਸ਼ਕ ਨੇ ਗੇਂਦ ਨੂੰ ਕੈਚ ਕਰਨ ਦੀ ਕੋਸ਼ਿਸ਼ ਕੀਤੀ ਪਰ ਗੇਂਦ ਉਸ ਦੇ ਹੱਥੋਂ ਖੁੰਝ ਕੇ ਮੈਚ ਦੇਖ ਰਹੇ ਬਜ਼ੁਰਗ ਦੇ ਗਿਲਾਸ ’ਚ ਡਿੱਗੀ।

ਇਸ ਤੋਂ ਬਾਅਦ ਮੈਲਬੋਰਨ ਦੇ ਖਿਡਾਰੀ ਗੇਂਦ ਮੰਗਣ ਲਈ ਗਏ ਤਾਂ ਬਜ਼ੁਰਗ ਨੇ ਖਿਡਾਰੀ ਨੂੰ ਗੇਂਦ ਦੇਣ ਤੋਂ ਮਨ੍ਹਾ ਕਰ ਦਿੱਤਾ। ਬਜ਼ੁਰਗ ਨੇ ਪਹਿਲਾਂ ਗਲਾਸ ’ਚ ਪਈ ਬੀਅਰ ਨੂੰ ਖ਼ਤਮ ਕੀਤਾ ਤੇ ਉਸ ਤੋਂ ਬਾਅਦ ਗੇਂਦ ਨੂੰ ਉਸ ’ਚੋਂ ਕੱਢ ਕੇ ਖਿਡਾਰੀ ਨੂੰ ਦਿੱਤੀ। ਬਜ਼ੁਰਗ ਦਰਸ਼ਕ ਦੇ ਇਸ ਅੰਦਾਜ਼ ਨੂੰ ਦੇਖ ਕੇ ਮੈਦਾਨ ’ਚ ਬੈਠੇ ਸਾਰੇ ਦਰਸ਼ਕਾਂ ਨੇ ਇਸ ਦਾ ਮਜ਼ਾ ਲਿਆ ਤੇ ਤਾੜੀਆਂ ਵੀ ਵਜਾਈਆਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News