ਪੰਡਯਾ ਨਾਲ ਰੋਮਾਂਟਿਕ ਫੋਟੋ ਸ਼ੇਅਰ ਕਰ ਕੇ ਬੋਲੀ ਮੰਗੇਤਰ ਨਤਾਸ਼ਾ

Thursday, Mar 26, 2020 - 11:45 PM (IST)

ਪੰਡਯਾ ਨਾਲ ਰੋਮਾਂਟਿਕ ਫੋਟੋ ਸ਼ੇਅਰ ਕਰ ਕੇ ਬੋਲੀ ਮੰਗੇਤਰ ਨਤਾਸ਼ਾ

ਨਵੀਂ ਦਿੱਲੀ - ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਦੀ ਮੰਗੇਤਰ ਨਤਾਸ਼ਾ ਸਟੈਨਕੋਵਿਚ ਵੀ ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਜਾਗਰੂਕ ਕਰ ਰਹੀ ਹੈ। ਨਤਾਸ਼ਾ ਨੇ ਹਾਰਦਿਕ ਨਾਲ ਇਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ। ਇਸ ਦੇ ਨਾਲ ਹੀ ਉਸ ਨੇ 'ਘਰ ਰਹੋ ਅਤੇ ਸੁਰੱਖਿਅਤ ਰਹੋ' ਦਾ ਮੈਸੇਜ ਵੀ ਲਿਖਿਆ। ਕੋਰੋਨਾ ਵਾਇਰਸ ਦੇ ਵਧਦੇ ਮਰੀਜ਼ਾਂ ਨੂੰ ਦੇਖਦੇ ਹੋਏ ਫਿਲਹਾਲ 14 ਅਪ੍ਰੈਲ ਤਕ ਪੂਰੇ ਦੇਸ਼ 'ਚ ਲਾਕਡਾਊਨ ਐਲਾਨ ਹੈ ਅਤੇ ਇਸ ਦੌਰਾਨ ਸਾਰਿਆਂ ਨੂੰ ਘਰ ਰਹਿਣ ਦੀ ਅਪੀਲ ਕੀਤੀ ਗਈ ਹੈ। 

 
 
 
 
 
 
 
 
 
 
 
 
 
 

#stayhomestaysafe #quarantine @hardikpandya93

A post shared by Nataša Stanković✨ (@natasastankovic__) on Mar 25, 2020 at 8:32am PDT

 

ਪੇਸ਼ੇ ਤੋਂ ਮਾਡਲ ਸਰਬੀਆਈ ਅਦਾਕਾਰਾ ਨਤਾਸ਼ਾ ਨੇ ਜੋ ਫੋਟੋ ਸ਼ੇਅਰ ਕੀਤੀ, ਉਸ 'ਚ ਉਹ ਹਾਰਦਿਕ ਨਾਲ ਨਜ਼ਰ ਆ ਰਹੀ ਹੈ। ਹਾਲਾਂਕਿ ਇਹ ਸਪੱਸ਼ਟ ਹੈ ਕਿ ਇਹ ਫੋਟੋ ਹੁਣ ਦੀ ਹੈ ਜਾਂ ਪਹਿਲਾਂ ਕਲਿੱਕ ਹੋਈ ਹੈ ਪਰ ਜਿਸ ਤਰ੍ਹਾਂ ਦਾ ਮੈਸੇਜ ਉਸ ਨੇ ਇਸ ਤਸਵੀਰ ਰਾਹੀਂ ਦਿੱਤਾ ਹੈ, ਉਸ ਤੋਂ ਇਹ ਤਾਜ਼ਾ ਹਾਲਾਤ ਦੌਰਾਨ ਦਾ ਲੱਗ ਰਿਹਾ ਹੈ। ਹਾਰਦਿਕ ਨੇ ਇਸ 'ਤੇ ਦਿਲ ਦੇ ਇਮੋਜੀ ਨਾਲ ਰਿਪਲਾਈ ਕੀਤਾ, ਜਦੋਂ ਕਿ ਟੀਮ ਇੰਡੀਆ ਦੇ ਉਸ ਦੇ ਸਾਥੀ ਅਤੇ ਦੋਸਤ ਲੋਕੇਸ਼ ਰਾਹੁਲ ਨੇ ਵੀ ਦਿਲ ਵਾਲੀ ਇਮੋਜੀ ਬਣਾਈ।

PunjabKesariPunjabKesari


author

Gurdeep Singh

Content Editor

Related News