ਭੂਟੀਆ ਨੇ ਫੀਫਾ ਦੇ ਫੈਸਲੇ ਦਾ ਕੀਤਾ ਸਵਾਗਤ, ਕਿਹਾ ਇਹ ਬਦਲਾਅ ਦਾ ਸਮਾਂ ਹੈ

Saturday, Aug 27, 2022 - 04:38 PM (IST)

ਨਵੀਂ ਦਿੱਲੀ— ਭਾਰਤੀ ਫੁੱਟਬਾਲ ਦੇ ਮਹਾਨ ਖਿਡਾਰੀ ਬਾਈਚੁੰਗ ਭੂਟੀਆ ਨੇ ਵਿਸ਼ਵ ਫੁੱਟਬਾਲ ਦੀ ਸੰਚਾਲਨ ਇਕਾਈ ਫੀਫਾ ਵੱਲੋਂ ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ.ਆਈ.ਐੱਫ.ਐੱਫ.) 'ਤੇ ਲੱਗੀ ਪਾਬੰਦੀ ਹਟਾਉਣ ਦੇ ਫੈਸਲੇ ਦਾ ਸੁਆਗਤ ਕੀਤਾ ਹੈ ਅਤੇ ਕਿਹਾ ਹੈ ਕਿ ਹੁਣ ਵਿਵਸਥਾ ਨੂੰ ਬਦਲਣ ਦਾ ਸਮਾਂ ਆ ਗਿਆ ਹੈ। ਸੁਪਰੀਮ ਕੋਰਟ ਵੱਲੋਂ ਪ੍ਰਸ਼ਾਸਕਾਂ ਦੀ ਕਮੇਟੀ ਨੂੰ ਖਾਰਜ ਕਰਨ ਤੋਂ ਬਾਅਦ, ਫੀਫਾ ਨੇ ਏ. ਆਈ. ਐੱਫ. ਐੱਫ. 'ਤੇ ਲਗਾਈ ਪਾਬੰਦੀ ਹਟਾ ਦਿੱਤੀ, ਜਿਸ ਨਾਲ ਭਾਰਤ ਲਈ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਦਾ ਰਾਹ ਵੀ ਸਾਫ਼ ਹੋ ਗਿਆ ਹੈ।

ਭੂਟੀਆ ਨੇ ਕਿਹਾ - ਇਹ ਬਹੁਤ ਵਧੀਆ ਖ਼ਬਰ ਹੈ। ਮੈਂ ਫੀਫਾ ਦੇ ਏ. ਆਈ. ਐਫ. ਐਫ. ਤੋਂ ਪਾਬੰਦੀ ਹਟਾਉਣ ਦੇ ਫੈਸਲੇ ਦਾ ਸਵਾਗਤ ਕਰਦਾ ਹਾਂ। ਇਹ ਭਾਰਤੀ ਫੁੱਟਬਾਲ ਦੀ ਜਿੱਤ ਹੈ। ਉਨ੍ਹਾਂ ਨੇ ਕਿਹਾ - ਮੈਂ ਆਪਣੇ ਨੌਜਵਾਨ ਖਿਡਾਰੀਆਂ ਲਈ ਖੁਸ਼ ਹਾਂ ਕਿਉਂਕਿ ਹੁਣ ਉਨ੍ਹਾਂ ਨੂੰ ਮਹਿਲਾ ਅੰਡਰ-17 ਵਿਸ਼ਵ ਕੱਪ 'ਚ ਆਪਣੀ ਉਮਰ ਵਰਗ ਦੇ ਸਰਵੋਤਮ ਖਿਡਾਰੀਆਂ ਨਾਲ ਖੇਡਣ ਦਾ ਮੌਕਾ ਮਿਲੇਗਾ। ਫੀਫਾ ਨੇ 15 ਅਗਸਤ ਨੂੰ AIFF 'ਤੇ ਤੀਜੀ ਧਿਰ ਦੇ ਅਣਉਚਿਤ ਪ੍ਰਭਾਵ ਦਾ ਹਵਾਲਾ ਦਿੰਦੇ ਹੋਏ ਪਾਬੰਦੀ ਲਗਾ ਦਿੱਤੀ ਸੀ। 

2 ਸਤੰਬਰ ਨੂੰ ਹੋਣ ਵਾਲੀਆਂ ਏ. ਆਈ. ਐਫ. ਐਫ. ਚੋਣਾਂ ਵਿੱਚ ਪ੍ਰਧਾਨ ਦੇ ਅਹੁਦੇ ਦੀ ਦੌੜ ਵਿੱਚ ਸ਼ਾਮਲ ਭੂਟੀਆ ਨੇ ਕਿਹਾ ਕਿ ਭਵਿੱਖ ਵਿੱਚ ਮੁਅੱਤਲੀ ਦੀ ਸਥਿਤੀ ਤੋਂ ਬਚਣ ਲਈ ਦੇਸ਼ ਦੇ ਫੁੱਟਬਾਲ ਪ੍ਰਸ਼ਾਸਨ ਵਿੱਚ ਬਦਲਾਅ ਦਾ ਸਮਾਂ ਆ ਗਿਆ ਹੈ। ਭੂਟੀਆ ਨੇ ਕਿਹਾ- ਇਹ ਸਬਕ ਸਿੱਖਣ ਅਤੇ ਭਾਰਤੀ ਫੁੱਟਬਾਲ ਪ੍ਰਸ਼ਾਸਨ ਵਿੱਚ ਬਦਲਾਅ ਅਤੇ ਸੁਧਾਰ ਲਿਆਉਣ ਦਾ ਸਮਾਂ ਹੈ। ਸਾਨੂੰ ਵਿਵਸਥਾ ਵਿੱਚ ਬਦਲਾਅ ਦੀ ਲੋੜ ਹੈ। ਮੇਰਾ ਮੰਨਣਾ ਹੈ ਕਿ ਜੇਕਰ ਸਾਡੇ ਕੋਲ ਚੰਗੀ ਪ੍ਰਣਾਲੀ ਅਤੇ ਪ੍ਰਸ਼ਾਸਨ ਵਿੱਚ ਚੰਗੇ ਲੋਕ ਹੋਣ ਤਾਂ ਭਾਰਤੀ ਫੁੱਟਬਾਲ ਨਵੀਆਂ ਉਚਾਈਆਂ ਤੱਕ ਪਹੁੰਚ ਸਕਦਾ ਹੈ।


Tarsem Singh

Content Editor

Related News