ਨਿਸ਼ੋਪ AITA ਰੈਂਕਿੰਗ ਟੂਰਨਾਮੈਂਟ ਦੇ ਫਾਈਨਲ ’ਚ ਪਿ੍ਰਥਵੀ ਨਾਲ ਭਿੜਨਗੇ
Monday, Sep 09, 2019 - 12:00 PM (IST)

ਸਪੋਰਟਸ ਡੈਸਕ— ਭਰਤ ਨਿਸ਼ੋਪ ਕੁਮਾਰ ਨੇ ਇੱਥੇ ਚੋਟੀ ਦਾ ਦਰਜਾ ਪ੍ਰਾਪਤ ਦੱਕਸ਼ੀਨੇਸ਼ਵਰ ਸੁਰੇਸ਼ ਨੂੰ ਹਰਾ ਕੇ ਈਨੋਆ ਆਈ. ਸਾਲਿਊਸ਼ਨਸ ਏ.ਆਈ. ਟੀ. ਏ. ਟੈਨਿਸ ਰੈਂਕਿੰਗ ਟੂਰਨਾਮੈਂਟ ਦੇ ਪੁਰਸ਼ ਸਿੰਗਲ ਫਾਈਨਲ ’ਚ ਜਗ੍ਹਾ ਬਣਾਈ। ਭਾਰਤ ਨੇ ਪਹਿਲਾ ਸੈੱਟ ਗੁਆਉਣ ਦੇ ਬਾਅਦ ਸ਼ਾਨਦਾਰ ਤਰੀਕੇ ਨਾਲ ਵਾਪਸੀ ਕੀਤੀ ਅਤੇ 1-6, 7-6 , 6-4 ਨਾਲ ਸੈਮੀਫਾਈਨਲ ਮੁਕਾਬਲਾ ਜਿੱਤਿਆ। ਫਾਈਨਲ ’ਚ ਭਰਤ ਨਿਸ਼ੋਪ ਕੁਮਾਰ ਦਾ ਸਾਹਮਣਾ ਪਿ੍ਰਥਵੀ ਸੇਕਰ ਨਾਲ ਹੋਵੇਗਾ। ਪਿ੍ਰਥਵੀ ਸੇਕਰ ਨੇ ਦੀਪਕ ਸੇਂਤਿਲ ਕੁਮਾਰ ਨੂੰ ਆਸਾਨੀ ਨਾਲ 6-2, 6-3 ਨਾਲ ਹਰਾਇਆ। ਜਦਕਿ ਸੁਰੇਸ਼ ਅਤੇ ਸੇਕਰ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਨੇ ਮੁਹੰਮਦ ਫਹਾਦ ਅਤੇ ਅਹਿਸਾਨ ਹੁਸੈਨ ਦੀ ਤੀਜਾ ਦਰਜਾ ਪ੍ਰਾਪਤ ਜੋੜੀ ਨੂੰ 6-3, 6-3 ਨਾਲ ਹਰਾ ਕੇ ਡਬਲਜ਼ ਖਿਤਾਬ ਆਪਣੇ ਨਾਂ ਕੀਤਾ।