ਭਗਤ ਤੇ ਕਦਮ ਨੇ ਚਾਰ ਦੇਸ਼ਾਂ ਦੇ ਪੈਰਾ ਬੈਡਮਿੰਟਨ ਟੂਰਨਾਮੈਂਟ ’ਚ ਜਿੱਤਿਆ ਸੋਨ ਤਮਗਾ
Tuesday, Aug 08, 2023 - 05:14 PM (IST)
ਨਵੀਂ ਦਿੱਲੀ, (ਭਾਸ਼ਾ)– ਦੁਨੀਆ ਦੀ ਨੰਬਰ ਇਕ ਪੁਰਸ਼ ਡਬਲਜ਼ ਟੀਮ ਪ੍ਰਮੋਦ ਭਗਤ ਤੇ ਸੁਕਾਂਤ ਕਦਮ ਨੇ ਇੰਗਲੈਂਡ ਦੇ ਸ਼ੈਫੀਲਡ ’ਚ ਚਾਰ ਦੇਸ਼ਾਂ ਦੇ ਪੈਰਾ ਬੈਡਮਿੰਟਨ ਕੌਮਾਂਤਰੀ ਟੂਰਨਾਮੈਂਟ ’ਚ ਐੱਸ. ਐੱਲ. 3 ਐੱਸ. ਐੱਲ. 4 ਵਰਗ ’ਚ ਸੋਨ ਤਮਗਾ ਜਿੱਤਿਆ। ਭਗਤ ਨੇ ਸਿੰਗਲਜ਼ ਐੱਸ. ਐੱਲ. 3 ਵਰਗ ’ਚ ਵੀ ਚਾਂਦੀ ਤਮਗਾ ਹਾਸਲ ਕੀਤਾ। ਇਸ ਤੋਂ ਇਲਾਵਾ ਉਸ ਨੇ ਮਿਕਸਡ ਡਬਲਜ਼ ਐੱਸ. ਐੱਲ. 3 ਐੱਸ. ਯੂ. 5 ਵਰਗ ’ਚ ਮਨੀਸ਼ਾ ਰਾਮਦਾਸ ਦੇ ਨਾਲ ਚਾਂਦੀ ਤਮਗਾ ਜਿੱਤਿਆ। ਕਦਮ ਨੇ ਸਿੰਗਲਜ਼ ਐੱਸ. ਐੱਲ. 4 ਵਰਗ ’ਚ ਕਾਂਸੀ ਤਮਗਾ ਜਿੱਤਿਆ।
ਭਗਤ ਤੇ ਕਦਮ ਨੇ ਭਾਰਤ ਦੇ ਹੀ ਦੀਪ ਰੰਜਨ ਬਿਸੋਈ ਤੇ ਮਨੋਜ ਸਰਕਾਰ ਨੂੰ 21-17, 21-17 ਨਾਲ ਹਰਾ ਕੇ ਸੋਨ ਤਮਗਾ ਹਾਸਲ ਕੀਤਾ। ਸਿੰਗਲਜ਼ ’ਚ ਭਗਤ ਇੰਗਲੈਂਡ ਦੇ ਡੇਨੀਅਲ ਬੇਥੇਲ ਹੱਥੋਂ ਹਾਰ ਗਿਆ। ਮਿਕਸਡ ਡਬਲਜ਼ ’ਚ ਭਗਤ ਤੇ ਰਾਮਦਾਸ ਨੂੰ ਇੰਡੋਨੇਸ਼ੀਆ ਦੇ ਹਿਕਮਤ ਰਮਦਾਨੀ ਤੇ ਲੀਨੀ ਰਾਤਰੀ ਨੇ 21-17, 21-17 ਨਾਲ ਹਰਾਇਆ। ਕਦਮ ਨੂੰ ਸੈਮੀਫਾਈਨਲ ’ਚ ਇੰਡੋਨੇਸ਼ੀਆ ਦੇ ਫ੍ਰੇਡੀ ਸੇਤਿਯਾਵਾਨ ਨੇ 17-21, 21-15, 21-16 ਨਾਲ ਹਰਾਇਆ। ਹੋਰਨਾਂ ਭਾਰਤੀਆਂ ’ਚ ਕ੍ਰਿਸ਼ਣਾ ਨਾਗਰ ਨੇ ਐੱਚ. ਐੱਸ. 6 ਵਰਗ ’ਚ ਸੋਨਾ ਜਿੱਤਿਆ ਜਦਕਿ ਮਾਨਸੀ ਜੋਸ਼ੀ ਤੇ ਟੀ. ਮੁਰੂਗੇਸਨ ਨੇ ਮਹਿਲਾ ਡਬਲਜ਼ ਐੱਸ. ਐੱਲ. 3.ਐੱਸ. ਯੂ. 5 ਵਰਗ ’ਚ ਸੋਨ ਤਮਗਾ ਹਾਸਲ ਕੀਤਾ।
ਪਾਰੁਲ ਪਰਮਾਰ ਤੇ ਸ਼ਾਂਤੀਆ ਵਿਸ਼ਵਨਾਥਨ ਨੇ ਵੀ ਇਸ ਵਰਗ ’ਚ ਤਮਗਾ ਜਿੱਤਿਆ। ਨਿਤਿਆ ਸ਼੍ਰੀ ਨੇ ਮਹਿਲਾਵਾਂ ਦੇ ਐੱਚ. ਐੱਸ. 6 ਵਰਗ ’ਚ ਚਾਂਦੀ ਤਮਗਾ ਜਿੱਤਿਆ ਜਦਕਿ ਪੁਰਸ਼ਾਂ ਦੇ ਐੱਸ. ਐੱਲ. 3 ਐੱਸ. ਐੱਲ. 4 ਵਰਗ ’ਚ ਦੀਪ ਰੰਜਨ ਤੇ ਮਨੋਜ, ਚਿਰਾਗ ਬਰੇਥਾ ਤੇ ਰਾਜ ਕੁਮਾਰ ਜੇਤੂ ਰਹੇ। ਰਾਮਦਾਸ ਨੇ ਮਹਿਲਾਵਾਂ ਦੇ ਐੱਸ. ਯੂ. 5 ਵਰਗ ’ਚ ਕਾਂਸੀ ਤਮਗਾ ਜਿੱਤਿਆ । ਕ੍ਰਿਸ਼ਣਾ ਨਾਗਰ ਤੇ ਨਿਤਿਆਸ਼੍ਰੀ ਨੇ ਮਿਕਸਡ ਡਬਲਜ਼ ਐੱਸ. ਐੱਚ. 6 ਵਰਗ ’ਚ ਕਾਂਸੀ ਤਮਗਾ ਹਾਸਲ ਕੀਤਾ। ਪ੍ਰੇਮ ਕੁਮਾਰ ਆਲੇ ਤੇ ਤੁਰਕੀ ਦੀ ਐਮਾਇਨ ਸੇਕਿਨ ਨੇ ਮਿਕਸਡ ਡਬਲਜ਼ ਡਬਲਯੂ. ਐੱਚ 1. ਡਬਲਯੂ. ਐੱਚ. 2 ਵਰਗ ’ਚ ਕਾਂਸੀ ਤਮਗਾ ਜਿੱਤਿਆ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।