ਮੈਂ ਜਿਨ੍ਹਾਂ ਗੋਲਕੀਪਰ ਕੋਚਾਂ ਦੀ ਦੇਖ-ਰੇਖ ਵਿਚ ਕੰਮ ਕੀਤਾ, ਉਨ੍ਹਾਂ ''ਚੋਂ ਰੋਜਿਕ ਸਰਵਸ੍ਰੇਸ਼ਠ : ਗੁਰਪ੍ਰੀਤ
Saturday, Jun 01, 2019 - 12:02 AM (IST)

ਨਵੀਂ ਦਿੱਲੀ— ਭਾਰਤੀ ਫੁੱਟਬਾਲ ਟੀਮ ਦੇ ਗੋਲਕੀਪਰ ਦੇ ਤੌਰ 'ਤੇ ਪਹਿਲੀ ਪਸੰਦ ਗੁਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਉਸ ਨੇ ਜਿੰਨੇ ਵੀ ਗੋਲਕੀਪਰ ਕੋਚਾਂ ਨਾਲ ਕੰਮ ਕੀਤਾ ਹੈ, ਉਨ੍ਹਾਂ 'ਚੋਂ ਤੇਮਿਸਲਾਵ ਰੋਜਿਕ ਸਰਵਸ੍ਰੇਸ਼ਠ ਕੋਚ ਹੈ। ਭਾਰਤੀ ਗੋਲਕੀਪਰਾਂ ਨੂੰ ਕਿੰਗਜ਼ ਕੱਪ ਲਈ ਟ੍ਰੇਨਿੰਗ ਦੇ ਰਿਹਾ ਰੋਜਿਕ ਇਸ ਤੋਂ ਪਹਿਲਾਂ ਸ਼ਾ ਕਤਰ ਡੋਨੇਸਤਕ, ਡੇਨਿਟ ਸੇਂਟ ਪੀਟਰਸਬਰਗ, ਕਲੱਬ ਬੁਰਗੇ ਨਾਲ ਕੰਮ ਕਰ ਚੁੱਕਾ ਹੈ।
ਗੁਰਪ੍ਰੀਤ ਨੇ ਕਿਹਾ, ''ਉਨ੍ਹਾਂ ਦਾ ਤਜਰਬਾ ਅਤੇ ਸਮਰੱਥਾ ਇਹ ਦੱਸਣ ਲਈ ਕਾਫੀ ਹੈ। ਮੈਂ ਲੱਕੀ ਹਾਂ ਕਿ ਯੂਰਪ 'ਚ ਉਨ੍ਹਾਂ ਦੀ ਦੇਖ-ਰੇਖ 'ਚ ਖੇਡਿਆ ਹਾਂ ਅਤੇ ਪੂਰੇ ਆਤਮ-ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਉਹ ਉੱਚ ਪੱਧਰੀ ਕੋਚ ਹਨ।''