ਬਰਨਾਰਡਾ ਪੇਰਾ ਨੇ ਕੋਂਟਾਵੇਟ ਨੂੰ ਹਰਾ ਕੇ ਹੈਮਬਰਗ ਓਪਨ ਜਿੱਤਿਆ

07/24/2022 3:46:39 PM

ਹੈਮਬਰਗ- ਅਮਰੀਕੀ ਖਿਡਾਰੀ ਬਰਨਾਰਡਾ ਪੇਰਾ ਨੇ ਚੋਟੀ ਦਾ ਦਰਜਾ ਪ੍ਰਾਪਤ ਐਨੇਟ ਕੋਂਟਾਵੇਟ ਨੂੰ ਹਾਰ ਕੇ ਉਲਟਫੇਰ ਕਰਦੇ ਹੋਏ ਹੈਮਬਰਗ ਟੈਨਿਸ ਓਪਨ ਦਾ ਖ਼ਿਤਾਬ ਆਪਣਾ ਨਾਂ ਕੀਤਾ ਜੋ ਉਨ੍ਹਾਂ ਦੀ 7 ਦਿਨਾਂ 'ਚ ਦੂਜੀ ਟਰਾਫੀ ਹੈ। ਰੈਂਕਿੰਗ 'ਚ 81ਵੇਂ ਸਥਾਨ 'ਤੇ ਕਾਬਜ ਪੇਰਾ ਨੇ ਪਿਛਲੇ ਹਫ਼ਤੇ ਬੁਡਾਪੇਸਟ 'ਚ ਆਪਣਾ ਪਹਿਲਾ ਡਬਲਯੂ. ਟੀ. ਏ. ਖ਼ਿਤਾਬ ਜਿੱਤਿਆ ਸੀ। ਉਨ੍ਹਾਂ ਨੇ ਫਾਈਨਲ 'ਚ ਦੁਨੀਆ ਦੀ ਦੂਜੇ ਨੰਬਰ ਦੀ ਖਿਡਾਰੀ ਕੋਂਟਾਵੇਟ ਨੂੰ 6-2, 6-4 ਨਾਲ ਹਰਾ ਕੇ ਖ਼ਿਤਾਬ ਜਿੱਤਿਆ। ਪੁਰਸ਼ਾਂ ਦੇ ਵਰਗ ਸੈਮੀਫਾਈਨਲ 'ਚ ਲੋਰੇਂਜੋ ਮੁਸੇਟੀ ਦਾ ਸਾਹਮਣਾ ਫਰਾਂਸਿਸਕੋ ਸੇਰੂੰਡੋਲੋ ਨਾਲ ਹੋਵੇਗਾ ਜਦਕਿ ਕਾਰਲੋਸ ਅਲਕਾਰੇਜ ਦਾ ਮੁਕਾਬਲਾ ਐੇਲੇਕਸ ਮੋਲਕਾਨ ਨਾਲ ਹੋਵੇਗਾ।


Tarsem Singh

Content Editor

Related News