ਪੰਜਾਬ ਦੀ ਧੀ ਨੇ ਵਿਦੇਸ਼ੀ ਧਰਤੀ ’ਤੇ ਗੱਡੇ ਝੰਡੇ, ਜਿੱਤਿਆ ‘ਕੈਨੇਡਾ ਵਰਲਡ 2026’ ਦਾ ਤਾਜ
Thursday, Aug 06, 2026 - 02:36 AM (IST)
ਗੁਰਾਇਆ (ਮੁਨੀਸ਼) : ਪੰਜਾਬ ਦੇ ਜ਼ਿਲਾ ਜਲੰਧਰ ਦੇ ਸ਼ਹਿਰ ਗੁਰਾਇਆ ਦੀ ਧੀ ਨੇ ਵਿਦੇਸ਼ ਦੀ ਧਰਤੀ ’ਤੇ ਆਪਣੇ ਝੰਡੇ ਗੱਡੇ ਹਨ ਅਤੇ ਕੈਨੇਡਾ ਵਿਚ ਹੋਏ ਮੁਕਾਬਲਿਆਂ ਵਿਚ ਮਿਸਿਜ਼ ਕੈਨੇਡਾ ਵਰਲਡ ਦਾ ਤਾਜ ਜਿੱਤ ਕੇ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ। ਪੱਲਵੀ ਮੁਖੀਜਾ ਨੇ ਸਰੀ, ਬ੍ਰਿਟਿਸ਼ ਕੋਲੰਬੀਆ ਦੇ ਬੈੱਲ ਪਰਫ਼ਾਰਮਿੰਗ ਆਰਟਸ ਸੈਂਟਰ ਵਿਖੇ ਹੋਏ ਰਾਸ਼ਟਰੀ ਮੁਕਾਬਲੇ ਵਿਚ ਮਿਸਿਜ਼ ਕੈਨੇਡਾ ਵਰਲਡ 2026 ਦਾ ਤਾਜ ਆਪਣੇ ਨਾਂ ਕੀਤਾ।

ਮੂਲ ਰੂਪ ਵਿਚ ਗੁਰਾਇਆ ਨਾਲ ਸਬੰਧਤ ਅਤੇ ਇਸ ਸਮੇਂ ਕੈਨੇਡਾ ਵਿਚ ਰਹਿ ਰਹੀ ਬਾਲ ਕ੍ਰਿਸ਼ਨ ਮੁਖੀਜਾ ਅਤੇ ਡਿੰਪਲ ਮੁਖੀਜਾ ਦੀ ਵੱਡੀ ਧੀ ਪੱਲਵੀ ਨੇ ਇਹ ਵੱਕਾਰੀ ਖ਼ਿਤਾਬ ਜਿੱਤ ਕੇ ਆਪਣੇ ਦੇਸ਼ ਦਾ ਮਾਣ ਵਧਾਇਆ। ਪੱਲਵੀ ਨੇ ਕਿਹਾ ਕਿ ‘ਮੇਰੇ ਲਈ ਇਹ ਤਾਜ ਸਿਰਫ਼ ਇਕ ਪ੍ਰਾਪਤੀ ਨਹੀਂ, ਸਗੋਂ ਇਕ ਮਕਸਦ ਨਾਲ ਜੁੜਿਆ ਪਲੇਟਫ਼ਾਰਮ ਹੈ।

