ਬੈਂਗਲੁਰੂ ਐੱਫ. ਸੀ. ਦਾ ਸਾਹਮਣਾ ਚੇਨਈਅਨ ਨਾਲ

12/03/2020 7:29:14 PM

ਸਪੋਰਟਸ ਡੈਸਕ— ਬੈਂਗਲੁਰੂ ਐੱਫ. ਸੀ. ਇੰਡੀਅਨ ਸੁਪਰ ਲੀਗ ਦੇ ਅਗਲੇ ਮੈਚ 'ਚ ਸ਼ੁੱਕਰਵਾਰ ਨੂੰ ਚੇਨਈਅਨ ਐੱਫ. ਸੀ. ਨਾਲ ਖੇਡੇਗੀ ਤਾਂ ਉਸ ਦਾ ਇਰਾਦਾ ਇਸ ਸੈਸ਼ਨ 'ਚ ਪਹਿਲੀ ਜਿੱਤ ਦਰਜ ਕਰਨ ਦਾ ਹੋਵੇਗਾ। ਦੋਵੇਂ ਟੀਮਾਂ ਅਜੇ ਤਕ ਦੋ-ਦੋ ਮੈਚ ਖੇਡ ਚੁੱਕੀਆਂ ਹਨ। ਬੈਂਗਲੁਰੂ ਨੇ ਇਕ ਵੀ  ਜਿੱਤ ਹਾਸਲ ਨਹੀਂ ਕੀਤੀ ਜਦਕਿ ਚੇਨਈਅਨ ਨੇ ਇਕ ਮੈਚ ਜਿੱਤਿਆ ਤੇ ਇਕ ਡਰਾਅ ਖੇਡਿਆ।

ਦੋਹਾਂ ਟੀਮਾਂ ਵਿਚਾਲੇ ਮੈਦਾਨੀ ਮੁਕਾਬਲਾ ਨਵਾਂ ਨਹੀਂ ਹੈ ਤੇ 2017 'ਚ ਚੇਨਈਅਨ ਨੇ ਬੈਂਗਲੁਰੂ ਐੱਫ. ਸੀ. ਨੂੰ ਉਸੇ ਦੇ ਮੈਦਾਨ 'ਤੇ 3-2 ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸੀ। ਦੋਹਾਂ ਵਿਚਾਲੇ ਅਜੇ ਤਕ ਹੋਏ 7 ਮੁਕਾਬਲਿਆਂ 'ਚੋਂ ਤਿੰਨ-ਤਿੰਨ ਜਿੱਤੇ ਤੇ ਇਕ ਡਰਾਅ ਰਿਹਾ। ਚੇਨਈਅਨ ਦੇ ਕੋਚ ਸਾਬਾ ਲਾਗਜੋ ਨੇ ਕਿਹਾ, ''ਇਹ ਖ਼ਾਸ ਮੌਕਾ ਹੈ ਤੇ ਸਾਡੇ ਲਈ ਡਰਬੀ ਦੀ ਤਰ੍ਹਾਂ ਹੈ। ਅਸੀਂ ਹਰ ਹਾਲਾਤ 'ਚ ਇਹ ਮੈਚ ਜਿੱਤਣਾ ਚਾਹਾਂਗੇ ਤਾਂ ਜੋ ਪੂਰੇ ਤਿੰਨ ਨੰਬਰ ਲੈ ਕੇ ਆਪਣੀ ਸਥਿਤੀ ਮਜ਼ਬੂਤ ਕਰ ਸਕੀਏ।''


Tarsem Singh

Content Editor

Related News