ਇੰਗਲੈਂਡ ਨੂੰ WC 2019 ਜਿਤਾਉਣ ਵਾਲੇ ਬੇਨ ਸਟੋਕਸ ਨੂੰ ਮਿਲਿਆ ਵੱਡਾ ਸਨਮਾਨ

Monday, Dec 16, 2019 - 01:26 PM (IST)

ਇੰਗਲੈਂਡ ਨੂੰ WC 2019 ਜਿਤਾਉਣ ਵਾਲੇ ਬੇਨ ਸਟੋਕਸ ਨੂੰ ਮਿਲਿਆ ਵੱਡਾ ਸਨਮਾਨ

ਸਪੋਰਟਸ ਡੈਸਕ— ਵਰਲਡ ਕੱਪ ਜੇਤੂ ਇੰਗਲੈਂਡ ਦੇ ਸਟਾਰ ਕ੍ਰਿਕਟਰ ਬੇਨ ਸਟੋਕਸ ਨੂੰ ਬੀ. ਬੀ. ਸੀ. ਨੇ 2019 'ਚ 'ਸਾਲ ਦੀ ਸਰਵਸ੍ਰੇਸ਼ਠ ਹਸਤੀ' ਚੁਣਿਆ ਹੈ। ਸਟੋਕਸ ਨੇ ਇੰਗਲੈਂਡ ਦੀ ਖਿਤਾਬੀ ਜਿੱਤ 'ਚ ਸੂਤਰਧਾਰ ਦੀ ਭੂਮਿਕਾ ਨਿਭਾਈ ਸੀ। ਇੰਗਲੈਂਡ ਨੇ ਫਾਈਨਲ 'ਚ ਬਾਊਂਡਰੀ ਦੀ ਗਿਣਤੀ ਦੇ ਆਧਾਰ 'ਤੇ ਨਿਊਜ਼ੀਲੈਂਡ ਨੂੰ ਹਰਾਇਆ ਸੀ।
 

ਇਸ ਤੋਂ ਬਾਅਦ ਏਸ਼ੇਜ਼ ਸੀਰੀਜ਼ 'ਚ ਵੀ ਸਟੋਕਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਦੀ ਬਦੌਲਤ ਲੋਕਾਂ ਨੇ ਉਨ੍ਹਾਂ ਲਈ ਵੋਟ ਪਾਏ। ਸਟੋਕਸ ਨੇ 6 ਵਾਰ ਦੇ ਫਾਰਮੂਲਾ ਵਨ ਵਰਲਡ ਚੈਂਪੀਅਨ ਲੁਈਸ ਹੈਮਿਲਟਨ ਅਤੇ 200 ਮੀਟਰ 'ਚ ਵਰਲਡ ਚੈਂਪੀਅਨ ਦੀਨਾ ਐਸ਼ੇਰ ਨੂੰ ਹਰਾਇਆ। ਸਟੋਕਸ ਨੇ ਕਿਹਾ ਕਿ ਦੋ ਸਾਲ ਪਹਿਲਾਂ ਮੇਰੀ ਜ਼ਿੰਦਗੀ ਮੁਸ਼ਕਲ ਦੌਰ 'ਚ ਸੀ। ਉਸ ਤੋਂ ਬਾਅਦ ਕਈ ਲੋਕਾਂ ਨੇ ਮੇਰੀ ਮਦਦ ਕੀਤੀ।

 


author

Tarsem Singh

Content Editor

Related News