''ਕਰਿਸ਼ਮਾਈ'' ਸੈਂਕੜਾ ਲਾਉਣ ਵਾਲੇ ਬੇਨ ਸਟੋਕਸ ਨੂੰ Live ਮੈਚ ''ਚ ਦਰਸ਼ਕਾਂ ਨੇ ਦਿਖਾਈਆਂ ਜੁੱਤੀਆਂ

08/26/2019 5:25:18 PM

ਸਪੋਰਟਸ ਡੈਸਕ— ਲੀਡਸ 'ਚ ਖੇਡੇ ਗਏ ਏਸ਼ੇਜ਼ ਸੀਰੀਜ਼ ਦੇ ਤੀਜੇ ਟੈਸਟ ਮੈਚ 'ਚ ਬੇਨ ਸਟੋਕਸ ਦੀ ਪਾਰੀ ਦੇਖ ਕੇ ਲੋਕਾਂ ਨੇ ਉਨ੍ਹਾਂ ਨੂੰ ਜੁੱਤੀਆਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਸਟੋਕਸ ਦੀ 135 ਦੌੜਾਂ ਦੀ ਸ਼ਾਨਦਾਰ ਪਾਰੀ ਦੇ ਕਾਰਨ ਹੀ ਇੰਗਲੈਂਡ ਨੇ ਆਸਟਰੇਲੀਆ ਨੂੰ ਇਕ ਵਿਕਟ ਨਾਲ ਹਰਾ ਕੇ ਰੋਮਾਂਚਕ ਜਿੱਤ ਦਰਜ ਕਰਦੇ ਹੋਏ ਸੀਰੀਜ਼ 'ਚ 1-1 ਦੀ ਬਰਾਬਰੀ ਕੀਤੀ।
PunjabKesari
ਜੁੱਤੀਆਂ ਦਿਖਾਉਣ ਦੇ ਪਿੱਛੇ ਅਸਲ ਕਾਰਨ
ਸਟੋਕਸ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਦੇ ਬਾਵਜੂਦ ਵੀ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਨੂੰ ਜੁੱਤੀਆਂ ਦਿਖਾਉਣ ਦਾ ਮਕਸਦ ਉਨ੍ਹਾਂ ਦੀ ਆਲੋਚਨਾ ਕਰਨਾ ਨਹੀਂ ਸਗੋਂ ਉਨ੍ਹਾਂ ਨੂੰ ਸਪੋਰਟ ਕਰਨਾ ਸੀ। ਹਾਲਾਂਕਿ ਇਹ ਗੱਲ ਤੁਹਾਨੂੰ ਅਜੀਬ ਲਗ ਸਕਦੀ ਹੈ ਪਰ ਇੰਗਲੈਂਡ ਦੀ 'ਬਾਰਮੀ ਆਰਮੀ' ਨੇ 'ਜੇਕਰ ਤੁਸੀਂ ਬੇਨ ਨੂੰ ਪਿਆਰ ਕਰਦੇ ਹੋਏ ਤਾਂ ਜੁੱਤੀਆਂ ਉਤਾਰੋ' ਗਾਣਾ ਗਾਉਂਦੇ ਹੋਏ ਉਨ੍ਹਾਂ ਦੀ ਸ਼ਲਾਘਾ ਕੀਤੀ। ਬਾਰਮੀ ਆਰਮੀ ਦੇ ਬਾਅਦ ਦੇਖਦੇ-ਦੇਖਦੇ ਸਾਰੇ ਬ੍ਰਿਟਿਸ਼ ਫੈਂਸ ਨੇ ਆਪਣੀਆਂ ਜੁੱਤੀਆਂ ਹੱਥ 'ਚ ਫੜ ਲਈਆਂ।
 

ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਵੀਡੀਓ
ਸਟੋਕਸ ਦੀ ਸ਼ਾਨਦਾਰ ਪਾਰੀ ਦੇ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਵੱਲੋਂ ਜੁੱਤੀਆਂ ਹੱਥ 'ਚ ਫੜ ਕੇ ਸਟੋਕਸ ਨੂੰ ਦਿਖਾਉਣਾ ਕਾਫੀ ਵਾਇਰਲ ਹੋ ਰਿਹਾ ਹੈ। ਸੋਸ਼ਲ ਸਾਈਟ ਟਵਿੱਟਰ 'ਤੇ ਇਕ ਯੂਜ਼ਰ ਵੱਲੋਂ ਅਪਲੋਡ ਕੀਤੇ ਗਏ ਇਸ ਵੀਡੀਓ ਨੂੰ 2.14 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਜਦਕਿ 1394 ਵਾਰ ਰੀਟਵੀਟ ਅਤੇ 9240 ਲੋਕਾਂ ਨੇ ਇਸ ਨੂੰ ਪਸੰਦ ਵੀ ਕੀਤਾ ਹੈ।
PunjabKesari
ਬੇਨ ਸਟੋਕਸ ਨੇ ਖੇਡੀ ਸ਼ਾਨਦਾਰ ਪਾਰੀ
ਬੇਨ ਸਟੋਕਸ ਦਾ ਇਹ ਸੈਂਕੜਾ ਇਸ ਲਈ ਖਾਸ ਸੀ ਕਿ ਉਨ੍ਹਾਂ ਨੇ ਮੁਸ਼ਕਲ ਸਮੇ 'ਚ ਆਸਟਰੇਲੀਆ ਦੇ ਹਰ ਗੇਂਦਬਾਜ਼ ਨੂੰ ਆਪਣੇ ਡਿਫੈਂਸ ਤੋਂ ਹੀ ਪਰੇਸ਼ਾਨ ਕਰ ਦਿੱਤਾ। ਸਟੋਕਸ ਨੇ ਪਹਿਲੀਆਂ 3 ਦੌੜਾਂ 73 ਗੇਂਦਾਂ 'ਤੇ ਖੇਡੀਆਂ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਅਰਧ ਸੈਂਕੜਾ 152 ਗੇਂਦਾਂ 'ਤੇ ਪੂਰਾ ਕੀਤਾ। ਅਗਲੀਆਂ 74 ਦੌੜਾਂ ਉਨ੍ਹਾਂ ਨੇ 45 ਗੇਂਦਾਂ 'ਚ ਬਣਾ ਦਿੱਤੀਆਂ। ਆਖ਼ਰੀ ਵਿਕਟ ਲਈ ਜੈਕ ਲੀਚ ਦੇ ਨਾਲ 76 ਦੌੜਾਂ ਦੀ ਸਾਂਝੇਦਾਰੀ ਕੀਤੀ ਜਿਸ 'ਚ ਸਟੋਕਸ ਦਾ ਯੋਗਦਾਨ 73 ਦੌੜਾਂ ਦਾ ਰਿਹਾ।

 


Tarsem Singh

Content Editor

Related News