ਇੰਗਲੈਂਡ ਦੇ ਕ੍ਰਿਕਟਰ ਸਟੋਕਸ ਦੇ ਪਿਤਾ ਗੰਭੀਰ ਹਾਲਾਤ ''ਚ ਹਸਪਤਾਲ ''ਚ ਦਾਖਲ
Tuesday, Dec 24, 2019 - 05:27 PM (IST)

ਸਪੋਰਟਸ ਡੈਸਕ— ਇੰਗਲੈਂਡ ਦੇ ਹਰਫਨਮੌਲਾ ਕ੍ਰਿਕਟਰ ਬੇਨ ਸਟੋਕਸ ਦੇ ਪਿਤਾ ਜੇਡ ਦੀ ਤਬੀਅਤ ਜ਼ਿਆਦਾ ਖਰਾਬ ਹੋਣ ਦੇ ਬਾਅਦ ਉਨ੍ਹਾਂ ਨੂੰ ਦੱਖਣੀ ਅਫਰੀਕਾ ਦੇ ਜੋਹਾਨਿਸਬਰਗ 'ਚ ਇਕ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਇੰਗਲੈਂਡ ਕ੍ਰਿਕਟ ਬੋਰਡ (ਈ. ਸੀ. ਬੀ.) ਮੁਤਾਬਕ ਸਟੋਕਸ ਦੇ ਪਿਤਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜੇਡ ਦਰਅਸਲ ਪਰਿਵਾਰ ਦੇ ਨਾਲ 26 ਦਸੰਬਰ ਤੋਂ ਅਫਰੀਕਾ ਦੇ ਖਿਲਾਫ ਸ਼ੁਰੂ ਹੋਣ ਜਾ ਰਹੇ ਟੈਸਟ ਮੈਚ 'ਚ ਸਟੋਕਸ ਨੂੰ ਖੇਡਦੇ ਹੋਏ ਦੇਖਣ ਲਈ ਦੱਖਣੀ ਅਫਰੀਕਾ 'ਚ ਗਏ ਸਨ ਜਿੱਥੇ ਸੋਮਵਾਰ ਰਾਤ ਨੂੰ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ। ਸਟੋਕਸ ਦੇ ਪਿਤਾ ਦੀ ਤਬੀਅਤ ਖਰਾਬ ਹੋਣ ਕਾਰਨ ਬਾਕਸਿੰਗ ਡੇ ਟੈਸਟ ਮੈਚ 'ਚ ਖੇਡਣ 'ਤੇ ਵੀ ਖਦਸ਼ਾ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਜੇਡ ਨਿਊਜ਼ੀਲੈਂਡ ਦੇ ਸਾਬਕਾ ਰਗਬੀ ਖਿਡਾਰੀ ਹਨ ਅਤੇ ਉਹ ਕ੍ਰਾਈਸਟਚਰਚ 'ਚ ਰਹਿੰਦੇ ਹਨ।