2022 ਬੀਜਿੰਗ ਖੇਡਾਂ ਨੂੰ ਲੈ ਕੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ’ਤੇ ਲੱਗਾ ਇਹ ਗੰਭੀਰ ਦੋਸ਼

Wednesday, Dec 23, 2020 - 12:02 PM (IST)

ਬੀਜਿੰਗ : ਚੀਨ ਵਿੱਚ ਜਾਤੀ ਘੱਟ ਗਿਣਤੀਆਂ ਦੀ ਨੁਮਾਇੰਦਗੀ ਕਰਣ ਵਾਲੇ ਇੱਕ ਗੱਠਜੋੜ ਨੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ’ਤੇ 2022 ਸ਼ੀਤਕਾਲੀਨ ਖੇਡਾਂ ਦੀ ਮੇਜਬਾਨੀ ਦੀ ਤਿਆਰੀ ਵਿੱਚ ਜੁਟੇ ਬੀਜਿੰਗ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਅਣਦੇਖੀ ਕਰਣ ਦਾ ਦੋਸ਼ ਲਗਾਇਆ ਹੈ। ਤਿੱਬਤੀ ਅਤੇ ਹੋਰ ਸਮੂਹਾਂ ਦੀ ਨੁਮਾਇੰਦਗੀ ਕਰ ਰਹੇ ਇੱਕ ਮਨੁੱਖੀ ਅਧਿਕਾਰ ਸਮੂਹ ਨੇ ਆਈ.ਓ.ਸੀ. ਪ੍ਰਧਾਨ ਥਾਮਸ ਬਾਕ ਅਤੇ ਆਈ.ਓ.ਸੀ. ਮੈਂਬਰ ਜੁਆਨ ਅੰਤੋਨਿਓ ਸਮਾਰਾਂਚ ਜੂਨੀਅਰ ਨੂੰ ਲਿਖੇ ਪੱਤਰ ਵਿੱਚ ਇਹ ਦੋਸ਼ ਲਗਾਇਆ ਹੈ। 

ਪੱਤਰ ਵਿੱਚ ਲਿਖਿਆ ਹੈ ਕਿ ਆਈ.ਓ.ਸੀ. ਨੇ ਚੀਨੀ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਵਿਆਪਕ ਅਤੇ ਯੋਜਨਾਬੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ ਅੱਖਾਂ ਬੰਦ ਕਰ ਰੱਖੀਆਂ ਹਨ। ਇਸ ਸਮੂਹ ਨੇ ਤਿੰਨ ਮਹੀਨੇ ਪਹਿਲਾਂ ਇੱਕ ਖੁੱਲ੍ਹਾ ਪੱਤਰ ਲਿਖ ਕੇ ਆਈ.ਓ.ਸੀ. ਨੂੰ ਬੀਜਿੰਗ ਤੋਂ ਮੇਜਬਾਨੀ ਵਾਪਸ ਲੈਣ ਨੂੰ ਕਿਹਾ ਸੀ। ਆਈ.ਓ.ਸੀ. ਨੇ ਇਹ ਕਹਿ ਕੇ ਚੀਨ ਨੂੰ 2008 ਦੇ ਓਲੰਪਿਕ ਦੀ ਮੇਜਬਾਨੀ ਦਿੱਤੀ ਸੀ ਕਿ ਇਸ ਨਾਲ ਉੱਥੇ ਮਨੁੱਖੀ ਅਧਿਕਾਰਾਂ ਦੀ ਹਾਲਤ ਬਿਹਤਰ ਹੋਵੇਗੀ। ਇਸ ਸਮੂਹ ਨੇ ਆਈ.ਓ.ਸੀ. ਨੂੰ ਕਿਹਾ ਕਿ ਹੁਣ ਉੱਥੇ ਮਨੁੱਖੀ ਅਧਿਕਾਰਾਂ ਸਬੰਧੀ ਹਾਲਾਤ 12 ਸਾਲ ਪਹਿਲਾਂ ਨਾਲੋਂ ਵੀ ਬਦਤਰ ਹੈ ਅਤੇ ਚੀਨ ਵਿੱਚ ਤਾਨਾਸ਼ਾਹੀ ਦਾ ਸਾਮਰਾਜ ਹੈ। 


cherry

Content Editor

Related News