ਭਾਰਤ-ਪਾਕਿ ਮੈਚ ਤੋਂ ਪਹਿਲਾਂ ਕੋਹਲੀ ਨੇ ਰਾਊਫ ਨੂੰ ਗਲੇ ਲਗਾਇਆ, ਖੂਬ ਕੀਤਾ ਹਾਸਾ-ਮਜ਼ਾਕ (ਵੀਡੀਓ)

09/02/2023 3:26:12 PM

ਪਲੇਕੇਲੇ (ਸ਼੍ਰੀਲੰਕਾ) : ਵਿਰਾਟ ਕੋਹਲੀ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹੈਰਿਸ ਰਾਊਫ ਕੋਲ ਜਾਂਦੇ ਹਨ, ਉਨ੍ਹਾਂ ਨੂੰ ਜੱਫੀ ਪਾਉਂਦੇ ਹਨ ਅਤੇ ਫਿਰ ਆਪਸ 'ਚ ਗੱਲਾਂ ਕਰਨ ਤੋਂ ਬਾਅਦ ਹੱਸਣ ਲੱਗਦੇ ਹਨ। ਭਾਰਤ ਅਤੇ ਪਾਕਿਸਤਾਨ ਨੂੰ ਕ੍ਰਿਕਟ ਦੇ ਮੈਦਾਨ 'ਤੇ ਸਦੀਵੀ ਵਿਰੋਧੀ ਮੰਨਿਆ ਜਾਂਦਾ ਹੈ, ਪਰ ਇਨ੍ਹਾਂ ਦੋਵਾਂ ਦੇਸ਼ਾਂ ਦੇ ਖਿਡਾਰੀਆਂ ਵਿਚਾਲੇ ਚੰਗੇ ਸਬੰਧ ਰਹੇ ਹਨ, ਜਿਸ ਦਾ ਪ੍ਰਤੀਕ ਇੱਥੇ ਕੋਹਲੀ ਅਤੇ ਰਾਊਫ ਦੀ ਮੁਲਾਕਾਤ ਸੀ। ਕੋਹਲੀ ਨੇ ਬਾਅਦ 'ਚ ਪਾਕਿਸਤਾਨ ਦੇ ਉਪ ਕਪਤਾਨ ਸ਼ਾਦਾਬ ਖਾਨ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਕੁਝ ਪਲ ਬਿਤਾਏ।

ਇੰਨਾ ਹੀ ਨਹੀਂ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਰਊਫ ਨਾਲ ਪੱਲੇਕੇਲੇ ਦੀ ਪਿੱਚ ਨੂੰ ਲੈ ਕੇ ਚਰਚਾ ਕੀਤੀ। ਭਾਰਤ ਅਤੇ ਪਾਕਿਸਤਾਨ ਦੇ ਖਿਡਾਰੀਆਂ ਦੀ ਅਜਿਹੀ ਮੁਲਾਕਾਤ ਦੀ ਵੀਡੀਓ ਦੀ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ ਹੋ ਰਹੀ ਹੈ। 80 ਅਤੇ 90 ਦੇ ਦਹਾਕੇ ਦੇ ਕਿਸੇ ਵੀ ਕ੍ਰਿਕਟ ਪ੍ਰੇਮੀ ਲਈ ਇਹ ਹੈਰਾਨੀਜਨਕ ਦ੍ਰਿਸ਼ ਹੋ ਸਕਦਾ ਹੈ ਕਿਉਂਕਿ ਉਸ ਸਮੇਂ ਇਨ੍ਹਾਂ ਦੋਵਾਂ ਦੇਸ਼ਾਂ ਦੇ ਕ੍ਰਿਕਟਰ ਜਨਤਕ ਤੌਰ 'ਤੇ ਇਕ-ਦੂਜੇ ਨੂੰ ਮਿਲਣ ਤੋਂ ਕੰਨੀ ਕਤਰਾਉਂਦੇ ਸਨ। ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਦੇ ਪਰਦੇ ਪਿੱਛੇ ਚੰਗੇ ਸਬੰਧ ਸਨ।

ਇਹ ਵੀ ਪੜ੍ਹੋ : ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਨੇ ਕੀਤੀ ਭਵਿੱਖਬਾਣੀ, ਕਿਹਾ ਇਹ ਟੀਮ ਕਰੇਗੀ ਜਿੱਤ ਹਾਸਲ

ਇਮਰਾਨ ਖਾਨ ਅਤੇ ਵਸੀਮ ਅਕਰਮ ਨਿੱਜੀ ਸੱਦੇ 'ਤੇ ਨਵੀਂ ਦਿੱਲੀ ਜਾਂ ਮੁੰਬਈ ਆਉਂਦੇ ਸਨ। ਇੰਨਾ ਹੀ ਨਹੀਂ ਦੁਬਈ ਦੇ ਹੋਟਲਾਂ 'ਚ ਦੋਵਾਂ ਵਿਚਾਲੇ ਖੂਬ ਗੱਪਸ਼ੱਪ ਚੱਲਦੀ ਰਹਿੰਦੀ ਸੀ। ਪਰ ਉਨ੍ਹਾਂ ਨੇ ਅਜਿਹਾ ਜਨਤਕ ਤੌਰ 'ਤੇ ਨਹੀਂ ਕੀਤਾ। ਪਰ ਇਸ ਪੀੜ੍ਹੀ ਦੇ ਖਿਡਾਰੀਆਂ ਨੂੰ ਲੱਗਦਾ ਹੈ ਕਿ ਕ੍ਰਿਕਟ ਸਿਰਫ਼ ਇੱਕ ਖੇਡ ਹੈ ਨਹੀਂ ਤਾਂ ਉਹ ਅਜਿਹੇ ਮਾਮਲਿਆਂ 'ਤੇ ਖ਼ੁਦ ਫ਼ੈਸਲੇ ਲੈਣ ਦੀ ਹਿੰਮਤ ਬਣ ਗਈ ਹੈ।

ਜਦੋਂ ਕੋਹਲੀ ਬੁਰੇ ਦੌਰ 'ਚੋਂ ਗੁਜ਼ਰ ਰਿਹਾ ਸੀ ਤਾਂ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਟਵਿਟਰ 'ਤੇ ਉਨ੍ਹਾਂ ਦੇ ਸਮਰਥਨ 'ਚ ਇਕ ਸੰਦੇਸ਼ ਜਾਰੀ ਕੀਤਾ। ਕੋਹਲੀ ਅਤੇ ਬਾਬਰ 'ਚ ਸਰਵੋਤਮ ਕੌਣ ਹੈ, ਇਸ ਮੁੱਦੇ 'ਤੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ 'ਚ ਗਰਮਾ-ਗਰਮ ਪ੍ਰਤੀਕਿਰਿਆਵਾਂ ਆਈਆਂ ਹੋਣ ਪਰ ਇਹ ਦੋਵੇਂ ਖਿਡਾਰੀ ਇਸ ਤੋਂ ਅਛੂਤੇ ਰਹੇ। ਕੋਹਲੀ ਨੇ ਹਾਲ ਹੀ ਵਿੱਚ ਪਾਕਿਸਤਾਨੀ ਕਪਤਾਨ ਨੂੰ ਸਾਰੇ ਫਾਰਮੈਟਾਂ ਦਾ ਸਰਬੋਤਮ ਖਿਡਾਰੀ ਮੰਨਿਆ ਹੈ ਜਦੋਂ ਕਿ ਬਾਬਰ ਨੂੰ ਪ੍ਰੈਸ ਕਾਨਫਰੰਸਾਂ ਦੌਰਾਨ ਅਕਸਰ ਕੋਹਲੀ ਨਾਲ ਮੁਕਾਬਲੇਬਾਜ਼ੀ ਬਾਰੇ ਪੁੱਛਿਆ ਜਾਂਦਾ ਹੈ।

ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਗ੍ਰੈਂਡ ਮਾਸਟਰ ਪ੍ਰਗਿਆਨੰਦਾ ਦਾ ਸਨਮਾਨ ਕੀਤਾ

ਏਸ਼ੀਆ ਕੱਪ 'ਚ ਵੀ ਦੋਵਾਂ ਟੀਮਾਂ ਵਿਚਾਲੇ ਮੈਚ ਦੀ ਪੂਰਵ ਸੰਧਿਆ 'ਤੇ ਉਨ੍ਹਾਂ ਤੋਂ ਅਜਿਹਾ ਹੀ ਸਵਾਲ ਪੁੱਛਿਆ ਗਿਆ ਸੀ। ਇਸ ਦੇ ਜਵਾਬ 'ਚ ਬਾਬਰ ਨੇ ਕਿਹਾ ਸੀ, 'ਜਦੋਂ ਮੈਂ 2019 'ਚ ਉਨ੍ਹਾਂ ਨੂੰ ਮਿਲਿਆ ਸੀ, ਉਹ ਆਪਣੇ ਸਿਖਰ 'ਤੇ ਸੀ। ਉਹ ਅੱਜ ਵੀ ਆਪਣੇ ਸਿਖਰ 'ਤੇ ਹੈ। ਮੈਂ ਉਸ ਦੀ ਖੇਡ ਤੋਂ ਕੁਝ ਸਿੱਖਣਾ ਚਾਹੁੰਦਾ ਹਾਂ। ਮੈਂ ਉਸ ਤੋਂ ਬਹੁਤ ਕੁਝ ਸਿੱਖਦਾ ਹਾਂ। ਉਹ ਹਮੇਸ਼ਾਂ ਮੇਰੇ ਪ੍ਰਸ਼ਨਾਂ ਦੇ ਵਿਸਥਾਰ ਨਾਲ ਜਵਾਬ ਦਿੰਦਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News