ਪਟਿਆਲਾ ਦੇ ਵੇਟਲਿਫਟਰ ਨੇ ਵਿਦੇਸ਼ 'ਚ ਕਰਾਈ ਬੱਲੇ-ਬੱਲੇ, ਯੂਥ ਵਿਸ਼ਵ ਚੈਂਪੀਅਨਸ਼ਿਪ 'ਚ ਜਿੱਤਿਆ Bronze Medal

Tuesday, Mar 28, 2023 - 04:16 PM (IST)

ਪਟਿਆਲਾ ਦੇ ਵੇਟਲਿਫਟਰ ਨੇ ਵਿਦੇਸ਼ 'ਚ ਕਰਾਈ ਬੱਲੇ-ਬੱਲੇ, ਯੂਥ ਵਿਸ਼ਵ ਚੈਂਪੀਅਨਸ਼ਿਪ 'ਚ ਜਿੱਤਿਆ Bronze Medal

ਦੁਰੇਸ/ਅਲਬਾਨੀਆ (ਵਾਰਤਾ)- ਪਟਿਆਲਾ ਦੇ ਵੇਟਲਿਫਟਰ ਭਰਾਲੀ ਬੇਦਬਰਤੇ ਨੇ ਵਿਸ਼ਵ ਯੂਥ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ 67 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ। 15 ਸਾਲਾ ਭਾਰਤੀ ਵੇਟਲਿਫਟਰ ਨੇ ਸੋਮਵਾਰ ਰਾਤ ਕੁੱਲ 267 ਕਿਲੋਗ੍ਰਾਮ ਭਾਰ ਚੁੱਕ ਕੇ ਕਾਂਸੀ ਦਾ ਤਮਗਾ ਜਿੱਤਿਆ। ਭਰਾਲੀ ਨੇ ਸਨੈਚ ਵਿੱਚ 119 ਕਿਲੋਗ੍ਰਾਮ ਭਾਰ ਚੁੱਕਿਆ, ਜਦੋਂ ਕਿ ਕਲੀਨ ਐਂਡ ਜਰਕ ਵਿੱਚ ਉਸ ਨੇ 148 ਕਿਲੋਗ੍ਰਾਮ ਭਾਰ ਚੁੱਕਿਆ।

PunjabKesari

ਅਰਮੇਨੀਆ ਦੇ ਸੇਰੋਜ਼ਾ ਬਾਰਸੇਗਯਾਨ ਨੇ ਕੁੱਲ 275 ਕਿਲੋਗ੍ਰਾਮ (128 ਕਿਲੋਗ੍ਰਾਮ + 147 ਕਿਲੋਗ੍ਰਾਮ) ਨਾਲ ਸੋਨ ਤਮਗਾ ਜਿੱਤਿਆ, ਜਦਕਿ ਸਾਊਦੀ ਅਰਬ ਦੇ ਮੁਹੰਮਦ ਅਲ ਮਾਰਜ਼ੌਕ ਨੇ ਕੁੱਲ 269 ਕਿਲੋਗ੍ਰਾਮ (121 ਕਿਲੋਗ੍ਰਾਮ +149 ਕਿਲੋਗ੍ਰਾਮ) ਨਾਲ ਚਾਂਦੀ ਦਾ ਤਮਗਾ ਜਿੱਤਿਆ। 

PunjabKesari

ਮਹਾਂਦੀਪੀ ਅਤੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਸਨੈਚ, ਕਲੀਨ ਅਤੇ ਜਰਕ ਅਤੇ ਕੁੱਲ ਲਿਫਟ ਲਈ ਵੱਖਰੇ ਤਮਗੇ ਦਿੱਤੇ ਜਾਂਦੇ ਹਨ, ਜਦੋਂ ਕਿ ਓਲੰਪਿਕ ਖੇਡਾਂ ਵਿੱਚ ਸਿਰਫ਼ ਕੁੱਲ ਲਿਫਟ ਦਾ ਤਮਗਾ ਦਿੱਤਾ ਜਾਂਦਾ ਹੈ। ਇਸ ਵਰਗ ਵਿਚ ਰਾਸ਼ਟਰਮੰਡਲ ਖੇਡਾਂ 2022 ਦੇ ਚੈਂਪੀਅਨ ਜੇਰੇਮੀ ਲਾਲਰਿਨੁੰਗਾ ਦੇ ਨਾਮਕੁੱਲ (306 ਕਿਲੋਗ੍ਰਾਮ), ਸਨੈਚ (140 ਕਿਲੋਗ੍ਰਾਮ) ਅਤੇ ਕਲੀਨ ਜਰਕ (166 ਕਿਲੋਗ੍ਰਾਮ) ਵਿੱਚ ਯੁਵਾ ਵਿਸ਼ਵ ਰਿਕਾਰਡ ਹੈ।


author

cherry

Content Editor

Related News