ਰੈਸਲਰ ਬੀਬੀ ਬੈਕੀ ਲਿੰਚ ਨੇ ਫਲਾਂਟ ਕੀਤਾ ''ਬੇਬੀ ਬੰਪ'', ਇਸ ਸਟਾਰ ਨਾਲ ਹੈ ਰਿਲੇਸ਼ਨਸ਼ਿਪ ''ਚ (ਤਸਵੀਰਾਂ)

Thursday, Nov 19, 2020 - 03:13 PM (IST)

ਰੈਸਲਰ ਬੀਬੀ ਬੈਕੀ ਲਿੰਚ ਨੇ ਫਲਾਂਟ ਕੀਤਾ ''ਬੇਬੀ ਬੰਪ'', ਇਸ ਸਟਾਰ ਨਾਲ ਹੈ ਰਿਲੇਸ਼ਨਸ਼ਿਪ ''ਚ (ਤਸਵੀਰਾਂ)

ਨਵੀਂ ਦਿੱਲੀ : ਰੈਸਲਿੰਗ ਜਗਤ ਵਿਚ ਪ੍ਰਸਿੱਧ ਨਾਮ ਬੈਕੀ ਲਿੰਚ ਨੇ ਇਕ ਫੋਟੋਸ਼ੂਟ ਵਿਚ ਆਪਣਾ 'ਬੇਬੀ ਬੰਪ' ਦਿਖਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਬੈਕੀ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿਚ ਉਹ ਆਪਣਾ ਬੇਬੀ ਬੰਪ ਦਿਖਾਉਂਦੇ ਹੋਏ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਵਿਚ ਉਨ੍ਹਾਂ ਦੇ ਪਾਰਟਨਰ ਸੈਥ ਰਾਲਿੰਸ ਵੀ ਹਨ। ਰਾਲਿੰਸ ਖ਼ੁਦ ਰੈਸਲਿੰਗ ਸਟਾਰ ਹਨ, ਉਹ ਰੈਸਲਿੰਗ ਜਗਤ ਵਿਚ ਚੰਗਾ ਨਾਮ ਕਮਾ ਚੁੱਕੇ ਹਨ। ਉਮੀਦ ਹੈ ਕਿ ਇਹ ਸਟਾਰ ਕਪਲ ਦਸੰਬਰ ਵਿਚ ਮਾਂ-ਬਾਪ ਬਣ ਜਾਵੇਗਾ।

ਇਹ ਵੀ ਪੜ੍ਹੋ: ਹੁਣ ਘਰ ਬੈਠੇ ਤੁਸੀਂ ਖ਼ੁਦ ਕਰ ਸਕੋਗੇ ਕੋਰੋਨਾ ਜਾਂਚ, Covid-19 ਸੈਲਫ਼ ਟੈਸਟ ਕਿੱਟ ਨੂੰ ਮਿਲੀ ਮਨਜ਼ੂਰੀ

PunjabKesari

ਬੈਕੀ ਇਸ ਸਾਲ ਤਾਲਾਬੰਦੀ ਦੌਰਾਨ ਹੀ ਰੈਸਲਿੰਗ ਰਿੰਗ ਤੋਂ ਦੂਰ ਹੋ ਗਈ ਸੀ। ਬੀਤੇ ਮਹੀਨੇ ਹੀ ਉਨ੍ਹਾਂ ਨੇ ਆਪਣੇ ਗਰਭਵਤੀ ਹੋਣ ਦੀ ਇਕ ਝਲਕ ਪਰਛਾਵੇਂ ਦੇ ਰੂਪ ਵਿਚ ਸਾਰਿਆਂ ਨੂੰ ਦਿਖਾਈ ਸੀ। ਉਨ੍ਹਾਂ ਨੇ ਆਪਣੇ ਪਰਛਾਵੇਂ ਦੀ ਤਸਵੀਰ ਇੰਸਟਾਗਰਾਮ 'ਤੇ ਸਾਂਝੀ ਕੀਤੀ ਸੀ, ਜਿਸ ਵਿਚ ਉਨ੍ਹਾਂ ਦਾ ਬੇਬੀ ਬੰਪ ਵਿੱਖ ਰਿਹਾ ਸੀ ਪਰ ਹੁਣ ਉਨ੍ਹਾਂ ਨੇ ਸੈਥ ਨਾਲ ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਬੈਕੀ ਨੇ ਉਕਤ ਤਸਵੀਰਾਂ ਨਾਲ ਲਿਖਿਆ ਹੈ- ਕਮਿੰਗ ਸੂਨ (ਜਲਦੀ ਆਵੇਗਾ)।

ਇਹ ਵੀ ਪੜ੍ਹੋ: ਹੁਣ ਵੈੱਬ ਸੀਰੀਜ਼ 'ਚ ਨਜ਼ਰ ਆਵੇਗੀ ਸਾਨੀਆ ਮਿਰਜਾ, ਇਸ ਕਾਰਨ ਲਿਆ ਅਦਾਕਾਰੀ ਕਰਨ ਦਾ ਫ਼ੈਸਲਾ

PunjabKesari

ਬੈਕੀ ਦੀ ਉਕਤ ਤਸਵੀਰ 'ਤੇ ਕਈ ਰੈਸਲਿੰਗ ਸਟਾਰਸ ਨੇ ਕੁਮੈਂਟ ਕੀਤੇ ਹਨ। ਸਾਬਕਾ ਰੈਸਲਰ ਬੀਬੀ ਟਰਿਸ਼ ਸਟਰੇਟਸ ਨੇ ਲਿਖਿਆ ਹੈ- 'ਬਹੁਤ ਵਧੀਆ, ਗਰਭਵਤੀ ਹੋਣਾ ਤੁਹਾਡੇ 'ਤੇ ਕਾਫ਼ੀ ਚੰਗਾ ਲੱਗ ਰਿਹਾ ਹੈ ਮੰਮੀ।' ਉਥੇ ਹੀ ਲਿਵ ਮੋਰਗਨ ਨੇ ਲਿਖਿਆ - 'ਓਹ ਮਾਈ ਗੋਡ, ਹੁਣ ਪਹਿਲਾਂ ਤੋਂ ਵੀ ਜ਼ਿਆਦਾ ਕਿਵੇਂ ਖ਼ੂਬਸੂਰਤ ਹੋ ਗਈ।' ਉਥੇ ਹੀ ਸੋਨੀਆ ਡੈਵਿਲ ਨੇ ਲਿਖਿਆ- 'ਓਹ ਮਾਈ ਗੋਡ, ਤੁਹਾਡੇ ਲਈ ਬਹੁਤ-ਬਹੁਤ ਖ਼ੁਸ਼ ਹਾਂ।'

ਇਹ ਵੀ ਪੜ੍ਹੋ: ਕੀ ਤੁਹਾਨੂੰ ਵੀ ਆਈ ਇਨਕਮ ਟੈਕਸ ਵਿਭਾਗ ਦੀ ਈ-ਮੇਲ? ਨਾ ਕਰੋ ਨਜ਼ਰਅੰਦਾਜ਼, ਹੋ ਸਕਦੈ ਨੁਕਸਾਨ

PunjabKesari

 
 
 
 
 
 
 
 
 
 
 
 
 
 
 

A post shared by The Man (@beckylynchwwe)

 


author

cherry

Content Editor

Related News