ਖੂਬਸੂਰਤ ਮਹਿਲਾ ਕ੍ਰਿਕਟਰ ਨੇ ਪ੍ਰੇਮੀ ਨਾਲ ਕੱਟਿਆ ਕੇਕ, ਵਾਇਰਲ ਤਸਵੀਰਾਂ 'ਤੇ ਸਿਤਾਰਿਆਂ ਨੇ ਕੀਤੇ ਕੁਮੈਂਟ

Monday, Jul 08, 2024 - 09:53 AM (IST)

ਖੂਬਸੂਰਤ ਮਹਿਲਾ ਕ੍ਰਿਕਟਰ ਨੇ ਪ੍ਰੇਮੀ ਨਾਲ ਕੱਟਿਆ ਕੇਕ, ਵਾਇਰਲ ਤਸਵੀਰਾਂ 'ਤੇ ਸਿਤਾਰਿਆਂ ਨੇ ਕੀਤੇ ਕੁਮੈਂਟ

ਨਵੀਂ ਦਿੱਲੀ- 27 ਸਾਲਾ ਕ੍ਰਿਕਟਰ ਸਮ੍ਰਿਤੀ ਮੰਧਾਨਾ ਦੀਆਂ ਦੋ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਹ ਸੰਗੀਤਕਾਰ ਪਲਾਸ਼ ਮੁਛਲ ਨਾਲ ਕੇਕ ਕੱਟਦੀ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਪਲਾਸ਼ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ, ਜਿਸ 'ਚ ਕੈਪਸ਼ਨ #5 ਲਿਖਿਆ ਹੈ। ਤਸਵੀਰ 'ਚ ਸਮ੍ਰਿਤੀ ਮੰਧਾਨਾ ਅਤੇ ਪਲਾਸ਼ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ ਅਤੇ ਦੂਜੀ ਤਸਵੀਰ 'ਚ ਉਹ ਇਕੱਠੇ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਦਾ ਪਿਆਰ ਮਿਲ ਰਿਹਾ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕ ਜਾਣਨਾ ਚਾਹੁੰਦੇ ਹਨ ਕਿ ਪਲਾਸ਼ ਮੁਛਲ ਕੌਣ ਹੈ ਅਤੇ ਉਹ ਕੀ ਕਰਦਾ ਹੈ। ਜੇਕਰ ਤੁਸੀਂ ਨਹੀਂ ਜਾਣਦੇ ਕਿ ਉਹ ਕੌਣ ਹੈ ਤਾਂ ਅਸੀਂ ਤੁਹਾਨੂੰ ਦੱਸਾਂਗੇ।

PunjabKesari

29 ਸਾਲਾ ਪਲਾਸ਼ ਮੁਛਲ, ਜੋ ਕਿ 27 ਸਾਲਾ ਕ੍ਰਿਕਟਰ ਸਮ੍ਰਿਤੀ ਮੰਧਾਨਾ ਨੂੰ ਡੇਟ ਕਰ ਰਿਹਾ ਹੈ, ਇੱਕ ਭਾਰਤੀ ਸੰਗੀਤਕਾਰ ਅਤੇ ਫ਼ਿਲਮ ਨਿਰਮਾਤਾ ਹੈ, ਜਿਸ ਨੇ ਕਈ ਬਾਲੀਵੁੱਡ ਗੀਤਾਂ ਦੀ ਰਚਨਾ ਕੀਤੀ ਹੈ। ਦੋਵਾਂ ਦੀ ਉਮਰ 'ਚ ਦੋ ਸਾਲ ਦਾ ਫਰਕ ਹੈ। ਜਦੋਂ ਕਿ ਉਸ ਦੀ ਵੱਡੀ ਭੈਣ ਪਲਕ ਮੁਛਲ ਇੱਕ ਬਾਲੀਵੁੱਡ ਗਾਇਕਾ ਹੈ, ਜਿਸ ਨੇ ਸਲਮਾਨ ਖ਼ਾਨ ਤੋਂ ਲੈ ਕੇ ਰਿਤਿਕ ਰੋਸ਼ਨ ਤੱਕ ਦੀਆਂ ਫਿਲਮਾਂ 'ਚ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਨੈੱਟ ਵਰਥ ਦੀ ਗੱਲ ਕਰੀਏ ਤਾਂ ਪਲਾਸ਼ ਮੁਛਲ ਦੀ ਕੁੱਲ ਜਾਇਦਾਦ 20 ਤੋਂ 41 ਕਰੋੜ ਰੁਪਏ ਦੇ ਵਿਚਕਾਰ ਹੋਣ ਦਾ ਅੰਦਾਜ਼ਾ ਹੈ।

 

 
 
 
 
 
 
 
 
 
 
 
 
 
 
 
 

A post shared by Palaash Muchhal (@palash_muchhal)

ਸਮ੍ਰਿਤੀ ਮੰਧਾਨਾ ਦੀ ਗੱਲ ਕਰੀਏ ਤਾਂ ਉਹ WPL ਦੇ ਇਤਿਹਾਸ ਦੀ ਸਭ ਤੋਂ ਮਹਿੰਗੀ ਖਿਡਾਰਨ ਹੈ, ਉਸ ਨੂੰ ਆਰ.ਸੀ.ਬੀ. ਨੇ ਨਿਲਾਮੀ ਵਿੱਚ 3 ਕਰੋੜ 40 ਲੱਖ ਰੁਪਏ 'ਚ ਖਰੀਦਿਆ ਸੀ। ਜਦੋਂ ਕਿ ਮੀਡੀਆ ਰਿਪੋਰਟਾਂ ਮੁਤਾਬਕ ਮੰਧਾਨਾ ਦੀ ਕੁੱਲ ਜਾਇਦਾਦ 33 ਕਰੋੜ 29 ਲੱਖ ਰੁਪਏ ਹੈ।

ਇਹ ਵੀ ਪੜ੍ਹੋ- ਗੱਦਾਰ ਦਾ ਪੁੱਤਰ ਕਹਿਣ 'ਤੇ ਭੜਕੇ ਜਾਵੇਦ ਅਖ਼ਤਰ, ਯੂਜ਼ਰਸ ਨੂੰ ਸੁਣਾਈਆਂ ਖਰੀਆਂ ਖੋਟੀਆਂ

ਜ਼ਿਕਰਯੋਗ ਹੈ ਕਿ ਪਲਾਸ਼ ਮੁਛਲ ਵੱਲੋਂ ਸ਼ੇਅਰ ਕੀਤੀ ਗਈ ਤਸਵੀਰ 'ਤੇ ਮਸ਼ਹੂਰ ਹਸਤੀਆਂ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਪਹਿਲਾਂ ਕੰਪੋਜ਼ਰ ਦੀ ਭੈਣ ਪਲਕ ਮੁਛਲ ਨੇ ਲਿਖਿਆ, ਮਾਈ ਕਿਊਟੀਜ਼ ਅਤੇ ਇੱਕ ਹੋਰ ਕੁਮੈਂਟ 'ਚ ਬਲੈਕ ਹਾਰਟ ਇਮੋਜੀ ਵੀ ਸਾਂਝਾ ਕੀਤਾ। ਅਦਾਕਾਰ ਪਾਰਥ ਸਮਥਾਨ ਨੇ ਕੁਮੈਂਟ 'ਚ ਲਾਲ ਦਿਲ ਦਾ ਇਮੋਜੀ ਭੇਜਿਆ। ਰੁਬੀਨਾ ਦਿਲਾਇਕ ਨੇ ਦੋਵਾਂ 'ਤੇ ਕੁਮੈਂਟ ਕੀਤਾ।


author

Priyanka

Content Editor

Related News