ਜਿੱਤ ਦੇ ਜਸ਼ਨ ''ਚ ਸ਼ਾਮਲ ਹੋਣ ਸਟੇਡੀਅਮ ਪਹੁੰਚੇ ਧੋਨੀ, BCCI ਨੇ ਲਿਖਿਆ- ਦੋਖੋ ਕੌਣ ਆਇਆ

Tuesday, Oct 22, 2019 - 02:22 PM (IST)

ਜਿੱਤ ਦੇ ਜਸ਼ਨ ''ਚ ਸ਼ਾਮਲ ਹੋਣ ਸਟੇਡੀਅਮ ਪਹੁੰਚੇ ਧੋਨੀ, BCCI ਨੇ ਲਿਖਿਆ- ਦੋਖੋ ਕੌਣ ਆਇਆ

ਨਵੀਂ ਦਿੱਲੀ : ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਮੰਗਲਵਾਰ ਨੂੰ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਟੈਸਟ ਮੈਚਾਂ ਦੀ ਸੀਰੀਜ਼ ਦਾ ਆਖਰੀ ਮੁਕਾਬਲਾ ਦੇਖਣ ਪਹੁੰਚੇ। ਇਸ ਦੌਰਾਨ ਧੋਨੀ ਝਾਰਖੰਡ ਦੇ ਸਪਿਨਰ ਅਤੇ ਡੈਬਿਊ ਗੇਂਦਬਾਜ਼ ਸ਼ਹਿਬਾਜ਼ ਨਦੀਮ ਨਾਲ ਗੱਲ ਕਰਦਿਆਂ ਦਿਸੇ, ਜਿਸ ਦੀ ਤਸਵੀਰ ਬੀ. ਸੀ. ਸੀ. ਆਈ. ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।

ਦੱਸ ਦਈਏ ਕਿ ਬੀ. ਸੀ. ਸੀ. ਆਈ. ਨੇ ਆਪਣੇ ਆਫਿਸ਼ੀਅਲ ਟਵਿੱਟਰ ਹੈਂਡਲ ਤੋਂ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਦਿੱਤਾ ਕਿ ਦੇਖੋ ਕੌਣ ਆਇਆ ਹੈ।

ਧੋਨੀ ਨੇ ਨਦੀਮ ਨੂੰ ਦਿੱਤੇ ਟਿਪਸ
ਨਦੀਮ ਤੋਂ ਇਲਾਵਾ ਧੋਨੀ ਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਰੀ ਦੇ ਨਾਲ ਵੀ ਦਿਸੇ। ਸ਼ਾਸਤਰੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇਹ ਤਸਵੀਰ ਪੋਸਟ ਕੀਤੀ ਹੈ, ਜਿਸ ਵਿਚ ਉਸ ਨੇ ਲਿਖਿਆ, ''ਸ਼ਾਨਦਾਰ ਜਿੱਤ ਤੋਂ ਬਾਅਦ ਇਕ ਸੱਚੇ ਭਾਰਤੀ ਲੀਜੈਂਡ ਨਾਲ ਮਿਲ ਕੇ ਕਾਫੀ ਚੰਗਾ ਲੱਗਾ।


Related News