ਕ੍ਰਿਕਟ ਨੂੰ ਓਲੰਪਿਕ ''ਚ ਸ਼ਾਮਿਲ ਕਰਵਾਉਣ ਲਈ ਯਤਨ ਕਰੇ BCCI

01/11/2018 3:28:20 AM

ਨਵੀਂ ਦਿੱਲੀ— ਐੱਮ. ਸੀ. ਸੀ. ਵਿਸ਼ਵ ਕ੍ਰਿਕਟ ਕਮੇਟੀ ਨੇ ਦੁਨੀਆ ਦੇ ਸਭ ਤੋਂ ਅਮੀਰ ਬੋਰਡ ਬੀ. ਸੀ. ਸੀ. ਆਈ. ਨੂੰ ਅਪੀਲ ਕੀਤੀ ਹੈ ਕਿ ਉਹ ਓਲੰਪਿਕ ਖੇਡਾਂ ਵਿਚ ਕ੍ਰਿਕਟ ਨੂੰ ਸ਼ਾਮਿਲ ਕਰਵਾਉਣ ਲਈ ਆਪਣੇ ਰੁਖ਼ 'ਚ ਬਦਲਾਅ ਅਤੇ ਯਤਨ ਕਰੇ। ਸਾਬਕਾ ਕ੍ਰਿਕਟਰਾਂ ਅਨੁਸਾਰ ਜੇਕਰ ਕ੍ਰਿਕਟ ਨੂੰ ਓਲੰਪਿਕ ਵਿਚ ਸ਼ਾਮਿਲ ਕੀਤਾ ਜਾਂਦਾ ਹੈ ਤਾਂ ਇਸ ਨਾਲ ਖੇਡ ਨੂੰ ਬਹੁਤ ਫਾਇਦਾ ਹੋਵੇਗਾ। ਕ੍ਰਿਕਟ ਆਖਰੀ ਵਾਰ 1900 ਪੈਰਿਸ ਗੇਮਜ਼ 'ਚ ਖੇਡਿਆ ਗਿਆ ਸੀ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਕਿਹਾ ਹੈ ਕਿ ਓਲੰਪਿਕ 'ਚ ਕ੍ਰਿਕਟ ਦੇ ਟੀ-20 ਫਾਰਮੈੱਟ ਦਾ ਉਸ ਦੇ ਜ਼ਿਆਦਾਤਰ ਦੇਸ਼ਾਂ ਨੇ ਸਮਰਥਨ ਕੀਤਾ ਹੈ। ਦੁਨੀਆ ਦੀਆਂ ਸਾਰੀਆਂ ਚੋਟੀ ਦੀਆਂ ਟੀਮਾਂ ਇਹ ਟੂਰਨਾਮੈਂਟ ਕਰਵਾਉਣ ਦੇ ਪੱਖ 'ਚ ਹਨ ਪਰ ਦੁਨੀਆ ਦਾ ਸਭ ਤੋਂ ਪ੍ਰਭਾਵਸ਼ਾਲੀ ਬੋਰਡ ਬੀ. ਸੀ. ਸੀ. ਆਈ. ਕ੍ਰਿਕਟ ਨੂੰ ਓਲੰਪਿਕ 'ਚ ਸ਼ਾਮਿਲ ਕਰਨ ਦਾ ਸਮਰਥਕ ਨਹੀਂ ਹੈ। 
ਐੱਮ. ਸੀ. ਸੀ. ਦੀ ਇਸ ਹਫਤੇ ਹੋਈ ਮੀਟਿੰਗ ਤੋਂ ਬਾਅਦ ਸਾਬਕਾ ਕ੍ਰਿਕਟਰਾਂ ਦੇ ਪੈਨਲ ਨੇ ਬੀ. ਸੀ. ਸੀ. ਆਈ. ਨੂੰ ਮੁੜ ਇਸ ਪੱਖ 'ਤੇ ਸੋਚਣ ਦੀ ਬੇਨਤੀ ਕੀਤੀ ਹੈ। ਕਮੇਟੀ ਦੇ ਪ੍ਰਧਾਨ ਮਾਈਕ ਗੈਟਿੰਗ ਨੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਭਾਰਤੀ ਬੋਰਡ ਦੇ ਇਸ ਪੱਖ ਤੋਂ ਉਹ ਬਹੁਤ ਨਾਰਾਜ਼ ਹੈ।


Related News