ਬੀ. ਸੀ. ਸੀ. ਆਈ. ਨੇ ਭਾਰਤੀ ਦਿਵਿਆਂਗ ਟੀਮ ਨੂੰ ਕੀਤਾ ਸਨਮਾਨਿਤ

Thursday, Mar 05, 2020 - 10:57 AM (IST)

ਬੀ. ਸੀ. ਸੀ. ਆਈ. ਨੇ ਭਾਰਤੀ ਦਿਵਿਆਂਗ ਟੀਮ ਨੂੰ ਕੀਤਾ ਸਨਮਾਨਿਤ

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਪਿਛਲੇ ਸਾਲ ਵਿਸ਼ਵ ਸੀਰੀਜ਼ ਜਿੱਤਣ ਵਾਲੀ ਦਿਵਿਆਂਗ ਕ੍ਰਿਕਟ ਟੀਮ ਨੂੰ 65 ਲੱਖ ਰੁਪਏ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਬੀ. ਸੀ. ਸੀ. ਆਈ. ਪ੍ਰਧਾਨ ਸੌਰਭ ਗਾਂਗੁਲੀ ਅਤੇ ਜਨਰਲ ਸਕੱਤਰ ਜੈ ਸ਼ਾਹ ਨੇ ਕਪਤਾਨ ਵਿਕ੍ਰਾਂਤ ਕੇਨੀ ਨੂੰ 65 ਲੱਖ ਰੁਪਏ ਦਾ ਚੈੱਕ ਪ੍ਰਦਾਨ ਕੀਤਾ। ਇਸ ਪੁਰਸਕਾਰ ਦੀ ਮਨਜ਼ੂਰੀ ਪ੍ਰਸ਼ਾਸਕਾਂ ਦੀ ਕਮੇਟੀ ਨੇ ਦਿੱਤੀ ਸੀ। ਭਾਰਤ ਨੇ ਪਿਛਲੇ ਸਾਲ ਅਗਸਤ 'ਚ ਇੰਗਲੈਂਡ ਨੂੰ 36 ਦੌੜਾਂ ਨਾਲ ਹਰਾ ਕੇ ਟੀ-20 ਸਰੀਰਕ ਦਿਵਿਆਂਗ ਵਿਸ਼ਵ ਕ੍ਰਿਕਟ ਸੀਰੀਜ਼ ਦਾ ਖਿਤਾਬ ਜਿੱਤਿਆ ਸੀ।


Related News