ਪੂਰਬੀ ਰਾਜਾਂ ਦੇ ਰਣਜੀ ਡੈਬਿਊ ''ਤੇ ਸਾਰੇ ਖਰਚੇ ਚੁੱਕੇਗਾ BCCI
Wednesday, Aug 01, 2018 - 08:32 PM (IST)

ਨਵੀਂ ਦਿੱਲੀ : ਬੀ. ਸੀ. ਸੀ. ਆਈ. ਪੂਰਬੀ ਰਾਜਾਂ ਦੇ ਰਣਜੀ ਟਰਾਫੀ 'ਚ ਡੈਬਿਊ ਦਾ ਸਾਰਾ ਖਰਚਾ ਚੁੱਕਣ ਜਿਸ 'ਚ ਦੋ ਟੀਮਾਂ ਬੁਨਿਆਦੇ ਢਾਂਚੇ ਨਾ ਹੋਣ ਕਾਰਨ ਆਪਣੇ ਮੈਚ ਨਿਰਪੱਖ ਸਥਾਨਾ 'ਤੇ ਖੇਡੇਗੀ। ਸੂਤਰਾਂ ਮੁਤਾਬਕ ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਦੇ ਕੋਲ ਅਜਿਹੇ ਮੈਦਾਨ ਨਹੀਂ ਹਨ ਜੋ ਪਹਿਲੇ ਦਰਜੇ ਦੀ ਕ੍ਰਿਕਟ ਦੇ ਮਾਪ ਦੰਡਾਂ ਨੂੰ ਪੂਰਾ ਕਰ ਸਕੇ ਅਤੇ ਉਹ ਗੁਆਂਢੀ ਰਾਜਾਂ ਦੇ ਨਿਰਪੱਖ ਸਥਾਨਾ 'ਤੇ ਖੇਡੇਗੀ।
ਬੀ. ਸੀ. ਸੀ. ਆਈ. ਸਾਰੇ 6 ਰਾਜਾਂ ਨੂੰ ਐੱਨ. ਸੀ. ਏ. ਤੋਂ ਮਾਨਤਾ ਪ੍ਰਾਪਤ ਕੋਚ ਫਿਜਿਓ ਅਤੇ ਟ੍ਰੇਨਰ ਉਪਲੱਬਧ ਕਰਾਏਗਾ। ਆਮ ਤੌਰ 'ਤੇ ਬੀ.ਸੀ.ਸੀ.ਆਈ. ਆਪਣੇ ਸਹਿਯੋਗੀ ਸਟਾਫ ਦਾ ਖਰਚ ਚੁੱਕਦੀ ਹੈ ਪਰ ਪੂਰਬੀ ਰਾਜਾਂ ਦੇ ਮਾਮਲੇ 'ਚ ਬੋਰਡ ਦਾ ਫੈਸਲਾ ਹੈਰਾਨ ਕਰਨ ਵਾਲਾ ਹੈ। ਬੋਰਡ ਨੇ ਸਾਰੇ ਰਾਜਾਂ ਨੂੰ ਕੋਚ ਉਪਲੱਬਧ ਕਰਾਉਣ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਬੋਰਡ ਸਹਿਯੋਗੀ ਸਟਾਫ ਦਾ ਬੰਦੇਬਸਤ ਵੀ ਕਰਾਏਗਾ।