BCCI ਨੇ ਰਣਜੀ ਟਰਾਫੀ ਨੂੰ ਕੀਤਾ ਮੁਲਤਵੀ
Tuesday, Jan 04, 2022 - 10:20 PM (IST)
ਮੁੰਬਈ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ 2021-22 ਸੈਸ਼ਨ ਦੇ ਲਈ ਰਣਜੀ ਟਰਾਫੀ, ਸੀਕੇ ਨਾਯੁਡੂ ਟਰਾਫੀ ਤੇ ਸੀਨੀਅਰ ਮਹਿਲਾ ਟੀ-20 ਲੀਗ ਨੂੰ ਦੇਸ਼ ਵਿਚ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਕਾਰਨ ਮੁਲਤਵੀ ਕਰ ਦਿੱਤਾ ਹੈ। ਬੀ. ਸੀ. ਸੀ. ਆਈ. ਦੇ ਸਕੱਤਰ ਜੈ ਸ਼ਾਹ ਨੇ ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰ ਇਹ ਐਲਾਨ ਕੀਤਾ। ਰਣਜੀ ਟਰਾਫੀ ਤੇ ਕਰਨਲ ਸੀਕੇ ਨਾਯੁਡੂ ਟਰਾਫੀ ਨੂੰ ਇਸ ਮਹੀਨੇ ਸ਼ੁਰੂ ਹੋਣਾ ਸੀ ਜਦਕਿ ਸੀਨੀਅਰ ਮਹਿਲਾ ਟੀ-20 ਲੀਗ ਫਰਵਰੀ ਵਿਚ ਸ਼ੁਰੂ ਹੋਣੀ ਸੀ।
ਇਹ ਖ਼ਬਰ ਪੜ੍ਹੋ- NZ v BAN : ਵਿਸ਼ਵ ਟੈਸਟ ਚੈਂਪੀਅਨ ਨਿਊਜ਼ੀਲੈਂਡ 'ਤੇ ਹਾਰ ਦਾ ਖਤਰਾ
ਜੈ ਸ਼ਾਹ ਨੇ ਬਿਆਨ ਵਿਚ ਕਿਹਾ ਹੈ ਕਿ ਬੀ. ਸੀ. ਸੀ. ਆਈ. ਖਿਡਾਰੀਆਂ, ਸਪੋਰਟਸ ਸਟਾਫ, ਮੈਚ ਅਧਿਕਾਰੀਆਂ ਤੇ ਹੋਰ ਭਾਗੀਦਾਰਾਂ ਦੀ ਸੁਰੱਖਿਆ ਦੇ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ, ਇਸ ਲਈ ਤਿੰਨ ਟੂਰਨਾਮੈਂਟਾਂ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਬੀ. ਸੀ. ਸੀ. ਆਈ. ਹਾਲਾਤਾ 'ਤੇ ਨਜ਼ਰ ਰੱਖੇਗਾ ਤੇ ਫੈਸਲਾ ਲਵੇਗਾ ਕਿ ਇਨ੍ਹਾਂ ਟੂਰਨਾਮੈਂਟਾਂ ਨੂੰ ਕਦੋਂ ਸ਼ੁਰੂ ਕੀਤਾ ਜਾਣਾ ਹੈ। ਸ਼ਾਹ ਨੇ ਨਾਲ ਹੀ ਸਿਹਤ ਕਰਮਚਾਰੀਆਂ, ਰਾਜ ਸੰਘਾਂ, ਖਿਡਾਰੀਆਂ, ਸਪੋਰਟਸ ਸਟਾਫ, ਮੈਚ ਅਧਿਕਾਰੀਆਂ ਤੇ ਸਾਰੇ ਸਰਵਿਸ ਪ੍ਰੋਵਾਈਡਰ ਦਾ ਧੰਨਵਾਦ, ਜਿਨ੍ਹਾਂ ਦੀ ਬਦੌਲਤ 2021-22 ਦੇ ਘਰੇਲੂ ਸੈਸ਼ਨ 'ਚ 11 ਟੂਰਨਾਮੈਂਟਾਂ ਵਿਚ 700 ਤੋਂ ਜ਼ਿਆਦਾ ਮੈਚਾਂ ਦਾ ਆਯੋਜਨ ਸੰਭਵ ਹੋ ਸਕਿਆ।
ਇਹ ਖ਼ਬਰ ਪੜ੍ਹੋ- SA v IND : ਦੂਜੇ ਦਿਨ ਦੀ ਖੇਡ ਖਤਮ, ਭਾਰਤ ਦਾ ਸਕੋਰ 85/2
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।