BCCI ਨੇ 15 ਅਕਤੂਬਰ ਦੀ IPL ਮੀਟਿੰਗ ਕੀਤੀ ਮੁਲਤਵੀ

Wednesday, Oct 14, 2026 - 01:49 PM (IST)

BCCI ਨੇ 15 ਅਕਤੂਬਰ ਦੀ IPL ਮੀਟਿੰਗ ਕੀਤੀ ਮੁਲਤਵੀ

ਮੁੰਬਈ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਮੁੰਬਈ ਵਿੱਚ 15 ਅਕਤੂਬਰ ਨੂੰ ਹੋਣ ਵਾਲੀ ਆਈ.ਪੀ.ਐੱਲ. ਫ੍ਰੈਂਚਾਈਜ਼ੀ ਮਾਲਕਾਂ, ਸੀ.ਈ.ਓ., ਬ੍ਰੌਡਕਾਸਟਰਾਂ ਅਤੇ 13 ਮੇਜ਼ਬਾਨ ਰਾਜ ਸੰਘਾਂ ਦੀ ਸਾਂਝੀ ਸਮੀਖਿਆ ਬੈਠਕ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ। ਬੀ.ਸੀ.ਸੀ.ਆਈ. ਦੇ ਸਕੱਤਰ ਦੇਵਜੀਤ ਸੈਕੀਆ ਨੇ ਈਮੇਲ ਰਾਹੀਂ ਦੱਸਿਆ ਕਿ 15 ਅਕਤੂਬਰ ਨੂੰ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 20ਵੀਆਂ ਏਸ਼ੀਆਈ ਖੇਡਾਂ ਦੇ ਮੈਡਲ ਜੇਤੂਆਂ ਅਤੇ ਭਾਰਤੀ ਕ੍ਰਿਕਟ ਟੀਮਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਸ ਵਿੱਚ ਬੋਰਡ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ।

ਇਸ ਤੋਂ ਇਲਾਵਾ ਕਈ ਸਟੇਕਹੋਲਡਰਾਂ ਨੇ ਵੀ ਮੀਟਿੰਗ ਟਾਲਣ ਦੀ ਬੇਨਤੀ ਕੀਤੀ ਸੀ। ਬੋਰਡ ਅਨੁਸਾਰ ਬੈਠਕ ਦੀ ਨਵੀਂ ਤਾਰੀਖ਼ ਅਤੇ ਸਥਾਨ ਬਾਰੇ ਬਾਅਦ ਵਿੱਚ ਸੂਚਿਤ ਕੀਤਾ ਜਾਵੇਗਾ। ਦਿੱਲੀ 'ਚ ਹੋਣ ਵਾਲੇ ਇਸ ਸਮਾਰੋਹ ਕਾਰਨ ਭਾਰਤੀ ਖਿਡਾਰੀਆਂ ਦੇ ਯਾਤਰਾ ਪ੍ਰੋਗਰਾਮ 'ਚ ਵੀ ਬਦਲਾਅ ਕੀਤਾ ਗਿਆ ਹੈ। ਹੁਣ ਭਾਰਤੀ ਟੀਮ ਵੈਸਟਇੰਡੀਜ਼ ਵਿਰੁੱਧ ਚੌਥੇ ਟੀ-20 ਮੈਚ ਤੋਂ ਬਾਅਦ ਸਿੱਧਾ ਬੈਂਗਲੁਰੂ ਜਾਣ ਦੀ ਬਜਾਏ ਵੀਰਵਾਰ ਨੂੰ ਪਹਿਲਾਂ ਦਿੱਲੀ ਜਾਵੇਗੀ ਅਤੇ ਉਸ ਤੋਂ ਬਾਅਦ 17 ਅਕਤੂਬਰ ਦੇ ਆਖਰੀ ਟੀ-20 ਮੈਚ ਲਈ ਬੈਂਗਲੁਰੂ ਰਵਾਨਾ ਹੋਵੇਗੀ।


author

Tarsem Singh

Content Editor

Related News