ਹੈਦਰਾਬਾਦ ਵਿੱਚ ਧੀਮੀਆਂ ਗੇਂਦਾਂ ਨੇ ਸਾਡੀ ਮਦਦ ਕੀਤੀ: ਕੀਮੋ ਪਾਲ

Thursday, Oct 15, 2026 - 12:42 PM (IST)

ਹੈਦਰਾਬਾਦ ਵਿੱਚ ਧੀਮੀਆਂ ਗੇਂਦਾਂ ਨੇ ਸਾਡੀ ਮਦਦ ਕੀਤੀ: ਕੀਮੋ ਪਾਲ

ਹੈਦਰਾਬਾਦ : ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਕੀਮੋ ਪਾਲ ਨੇ ਕਿਹਾ ਹੈ ਕਿ ਭਾਰਤ ਵਿਰੁੱਧ ਚੌਥੇ ਟੀ-20 ਅੰਤਰਰਾਸ਼ਟਰੀ ਮੈਚ ਵਿੱਚ 24 ਦੌੜਾਂ ਦੀ ਜਿੱਤ ਦੌਰਾਨ ਧੀਮੀਆਂ ਗੇਂਦਾਂ ਦਾ ਇਸਤੇਮਾਲ ਬਹੁਤ ਕਾਰਗਰ ਸਾਬਤ ਹੋਇਆ। ਇਸ ਮੁਕਾਬਲੇ ਵਿੱਚ ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 3 ਵਿਕਟਾਂ 'ਤੇ 247 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਭਾਰਤੀ ਟੀਮ 223 ਦੌੜਾਂ 'ਤੇ ਆਊਟ ਹੋ ਗਈ। ਮੈਚ ਵਿੱਚ 5 ਵਿਕਟਾਂ ਹਾਸਲ ਕਰਨ ਵਾਲੇ ਪਾਲ ਨੇ ਦੱਸਿਆ ਕਿ ਬੱਲੇਬਾਜ਼ਾਂ ਤੋਂ ਮਿਲੀ ਫੀਡਬੈਕ ਅਨੁਸਾਰ ਪਿੱਚ 'ਤੇ ਗੇਂਦ ਥੋੜ੍ਹੀ ਗ੍ਰਿਪ ਕਰ ਰਹੀ ਸੀ, ਜਿਸ ਦਾ ਫਾਇਦਾ ਗੇਂਦਬਾਜ਼ਾਂ ਨੇ ਚੁੱਕਿਆ।

ਪਾਲ ਨੇ ਦੱਸਿਆ ਕਿ ਉਨ੍ਹਾਂ ਦੀ ਮੁੱਖ ਰਣਨੀਤੀ ਵਿਕਟ-ਟੂ-ਵਿਕਟ ਗੇਂਦਬਾਜ਼ੀ ਕਰਨ ਦੀ ਸੀ ਅਤੇ ਬੱਲੇਬਾਜ਼ਾਂ ਦੇ ਵੱਡੇ ਸ਼ਾਟਾਂ ਦੌਰਾਨ ਯੌਰਕਰ ਸੁੱਟਣ ਦੀ ਯੋਜਨਾ ਸੀ। ਉਨ੍ਹਾਂ ਕਿਹਾ ਕਿ ਮੈਚ ਵਿੱਚ ਤ੍ਰੇਲ  ਨਾ ਹੋਣ ਨਾਲ ਵੀ ਗੇਂਦਬਾਜ਼ਾਂ ਨੂੰ ਆਪਣੀ ਯੋਜਨਾ 'ਤੇ ਅਮਲ ਕਰਨ ਵਿੱਚ ਬਹੁਤ ਮਦਦ ਮਿਲੀ। ਉਨ੍ਹਾਂ ਦੱਸਿਆ ਕਿ ਟੀਮ ਸ਼ਨੀਵਾਰ ਨੂੰ ਬੈਂਗਲੁਰੂ ਵਿਖੇ ਹੋਣ ਵਾਲੇ ਪੰਜਵੇਂ ਅਤੇ ਆਖਰੀ ਟੀ-20 ਮੁਕਾਬਲੇ ਵਿੱਚ ਵੀ ਪੂਰੀ ਸਕਰਾਤਮਕ ਸੋਚ ਨਾਲ ਮੈਦਾਨ ਵਿੱਚ ਉਤਰੇਗੀ।


author

Tarsem Singh

Content Editor

Related News