ਇੰਗਲੈਂਡ ਵਿਰੁੱਧ ਟੈਸਟ ’ਚ 50 ਫੀਸਦੀ ਦਰਸ਼ਕਾਂ ਨੂੰ ਇਜਾਜ਼ਤ ਦੇ ਸਕਦੈ BCCI
Wednesday, Jan 20, 2021 - 11:31 PM (IST)
ਨਵੀਂ ਦਿੱਲੀ- ਬੀ. ਸੀ. ਸੀ. ਆਈ. ਦੇ ਚੋਟੀ ਦੇ ਅਧਿਕਾਰੀ ਇੰਗਲੈਂਡ ਖਿਲਾਫ ਚੇਪਾਕ ਅਤੇ ਮੋਟੇਰਾ ਸਟੇਡੀਅਮ ’ਚ ਹੋਣ ਵਾਲੇ ਟੈਸਟ ਮੈਚਾਂ ’ਚ ਸਟੇਡੀਅਮ ਦੀ ਕੁਲ ਸਮਰੱਥਾ ਦਾ 50 ਫੀਸਦੀ ਦਰਸ਼ਕਾਂ ਨੂੰ ਪ੍ਰਵੇਸ਼ ਦੀ ਇਜਾਜ਼ਤ ਦੇਣ ’ਤੇ ਸੋਚ ਰਹੇ ਹਨ। ਪਹਿਲਾਂ 2 ਟੈਸਟ ਚੇਨਈ ’ਚ ਹੋਣਗੇ, ਜਦੋਂਕਿ ਬਾਕੀ 2 ਟੈਸਟ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ’ਤੇ ਖੇਡੇ ਜਾਣਗੇ। ਇਸ ਤੋਂ ਪਹਿਲਾਂ ਕ੍ਰਿਕਟ ਆਸਟਰੇਲੀਆ ਨੇ ਭਾਰਤ ਖਿਲਾਫ ਮੰਗਲਵਾਰ ਨੂੰ ਖਤਮ ਹੋਈ ਸੀਰੀਜ਼ ਦੌਰਾਨ ਦਰਸ਼ਕਾਂ ਨੂੰ ਮੈਦਾਨ ’ਚ ਪ੍ਰਵੇਸ਼ ਦੀ ਇਜਾਜ਼ਤ ਦਿੱਤੀ ਸੀ।
ਬੀ. ਸੀ. ਸੀ. ਆਈ. ਕੋਰੋਨਾ ਮਾਮਲਿਆਂ ’ਤੇ ਵੀ ਨਜ਼ਰ ਰੱਖੇ ਹੋਏ ਹੈ ਅਤੇ ਚੇਨਈ ਜਾਂ ਅਹਿਮਦਾਬਾਦ ’ਚ ਮਾਮਲੇ ਵਧਣ ’ਤੇ ਫੈਸਲਾ ਬਦਲਿਆ ਵੀ ਜਾ ਸਕਦਾ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।