ਬੀ. ਸੀ. ਸੀ. ਆਈ. 'ਨਿਆਂ ਮਿੱਤਰ' ਤੈਅ ਕਰਨਗੇ ਸ਼੍ਰੀਸੰਥ ਦੀ ਸਜ਼ਾ : ਸੁਪਰੀਮ ਕੋਰਟ

4/6/2019 1:56:54 PM

ਨਵੀਂ ਦਿੱਲੀ,—ਸੁਪਰੀਮ ਕੋਰਟ ਨੇ ਸ਼ੁੱਕਰਵਾਰ ਕ੍ਰਿਕਟਰ ਸ਼ਾਂਤਾਕੁਮਾਰਨ ਸ਼੍ਰੀਸੰਥ 'ਤੇ ਦਿੱਤੇ ਆਪਣੇ ਅਹਿਮ ਫੈਸਲੇ 'ਚ ਕਿਹਾ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ 'ਨਿਆਂ ਮਿੱਤਰ' ਰਿਟਾ. ਜੱਜ ਡੀ. ਕੇ. ਜੈਨ ਹੀ ਸਾਲ 2013 ਦੇ ਆਈ. ਪੀ. ਐੱਲ. ਸਪਾਟ ਫਿਕਸਿੰਗ ਮਾਮਲੇ ਵਿਚ ਉਸ ਦੀ ਸਜ਼ਾ ਦਾ ਫੈਸਲਾ ਕਰਨਗੇ।
ਸੁਪਰੀਮ ਕੋਰਟ ਨੇ ਪਿਛਲੇ ਮਹੀਨੇ ਤੇਜ਼ ਗੇਂਦਬਾਜ਼ 'ਤੇ ਬੀ. ਸੀ. ਸੀ. ਆਈ. ਵਲੋਂ ਲਾਈ ਲਾਈਫ ਟਾਈਮ ਪਾਬੰਦੀ ਨੂੰ ਖਤਮ ਕਰ ਦਿੱਤਾ ਸੀ। ਕੋਰਟ ਨੇ ਬੀ. ਸੀ. ਸੀ. ਆਈ. 'ਨਿਆਂ ਮਿੱਤਰ' ਨੂੰ ਤਿੰਨ ਮਹੀਨਿਆਂ ਦੇ ਅੰਦਰ ਸ਼੍ਰੀਸੰਥ ਦੀ ਸਜ਼ਾ ਦੁਬਾਰਾ ਤੈਅ ਕਰਨ ਲਈ ਕਿਹਾ ਹੈ।''PunjabKesari
ਜਸਟਿਸ ਅਸ਼ੋਕ ਭੂਸ਼ਣ ਤੇ ਕੇ. ਐੱਮ ਜੋਸਫ ਦੀ ਬੈਂਚ ਨੇ ਬੀ. ਸੀ. ਸੀ. ਆਈ ਦੀ ਅਪੀਲ 'ਤੇ ਇਹ ਫੈਸਲਾ ਸ਼ੁੱਕਰਵਾਰ ਨੂੰ ਸੁਣਾਇਆ। ਭਾਰਤੀ ਕ੍ਰਿਕਟ ਬੋਡਰ ਨੇ ਆਪਣੀ ਅਪੀਲ 'ਚ ਕਿਹਾ ਸੀ ਕਿ ਉਹ ਅਨੁਸ਼ਾਸਨੀ ਕਮੇਟੀ ਹੁਣ ਸੰਚਾਲਨ 'ਚ ਨਹੀਂ ਹੈ ਜਿਨ੍ਹੇ ਸ਼ਰੀਸੰਤ ਦੇ ਮਾਮਲੇ 'ਚ ਪਹਿਲਾਂ ਫੈਸਲਾ ਕੀਤਾ ਸੀ। ਅਜਿਹੇ 'ਚ ਇਸ ਮਾਮਲੇ ਨੂੰ ਸੁਪਰੀਮ ਕੋਰਟ ਦੁਆਰਾ ਨਿਯੁਕਤ ਜੁਡੀਟਰ ਨੂੰ ਸੌਂਪ ਦਿੱਤਾ ਜਾਵੇ।

ਅਦਾਲਤ ਨੇ ਇਸ ਤੋਂ ਬਾਅਦ ਅਨੁਸ਼ਾਸਨੀ ਕਮੇਟੀ ਤੋਂ ਕਿਹਾ ਸੀ ਕਿ ਉਹ ਸ਼ਰੀਸੰਤ ਦੀ ਸਜਾ 'ਤੇ ਤਿੰਨ ਮਹੀਨੇ ਦੇ ਅੰਦਰ ਦੁਬਾਰਾ ਫੈਸਲਾ ਕਰ ਸਕਦੀ ਹੈ। ਅਦਾਲਤ ਨੇ ਹਾਲਾਂਕਿ ਪਿਛਲੇ ਮਹੀਨੇ ਸ਼ਰੀਸੰਤ ਨੂੰ ਦਿੱਤੀ ਰਾਹਤ ਦੇ ਨਾਲ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੇ ਖਿਲਾਫ ਦਿੱਲੀ ਉਚ ਅਦਾਲਤ 'ਚ ਜੋ ਆਪਰਾਧਿਕ ਮਾਮਲਾ ਚੱਲ ਰਿਹਾ ਹੈ ਉਹ ਉਸੇ ਤਰ੍ਹਾਂ ਚੱਲਦਾ ਰਹੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ