BCCI ਨੇ ਜਾਰੀ ਕੀਤਾ ਸੈਂਟਰਲ ਕਾਂਟਰੈਕਟ, ਜਾਣੋ ਕਿਸ ਕ੍ਰਿਕਟਰ ਨੂੰ ਮਿਲੇਗੀ ਕਿੰਨੀ ਤਨਖ਼ਾਹ

Thursday, Mar 03, 2022 - 02:33 PM (IST)

BCCI ਨੇ ਜਾਰੀ ਕੀਤਾ ਸੈਂਟਰਲ ਕਾਂਟਰੈਕਟ, ਜਾਣੋ ਕਿਸ ਕ੍ਰਿਕਟਰ ਨੂੰ ਮਿਲੇਗੀ ਕਿੰਨੀ ਤਨਖ਼ਾਹ

ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਖਿਡਾਰੀਆਂ ਲਈ ਆਪਣੇ ਸਾਲਾਨਾ ਕਾਂਟਰੈਕਟ ਦਾ ਐਲਾਨ ਕੀਤਾ ਹੈ। ਬੀ. ਸੀ. ਸੀ. ਆਈ. ਵੱਲੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਸੂਚੀ 'ਚ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ ਦੇ ਨਾਲ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਟਾਪ ਗ੍ਰੇਡ A+ 'ਚ ਮੌਜੂਦ ਹਨ। ਟੈਸਟ ਟੀਮ ਤੋਂ ਬਾਹਰ ਕੀਤੇ ਗਏ ਚੇਤੇਸ਼ਵਰ ਪੁਜਾਰਾ ਅਤੇ ਅਜਿੰਕਿਆ ਰਹਾਣੇ ਨੂੰ ਨੁਕਸਾਨ ਹੋਇਆ ਹੈ। ਬੀ. ਸੀ. ਸੀ. ਆਈ. ਨੇ ਇਸ ਸਾਲ ਦੇ ਕਾਂਟਰੈਕਟ ਲਈ ਕੁੱਲ 28 ਖਿਡਾਰੀਆਂ ਦੀ ਚੋਣ ਕੀਤੀ ਹੈ।

ਇਹ ਵੀ ਪੜ੍ਹੋ : ਟੀਮ ਇੰਡੀਆ ਦੀਆਂ 7 ਪਲੇਅਰ ਖੇਡ ਚੁੱਕੀਆਂ 50+ਮੁਕਾਬਲੇ, ਟਾਪ-10 ਬੈਟਰ ਵਿਚ 2 ਭਾਰਤੀ

ਆਲ ਇੰਡੀਆ ਸੀਨੀਅਰ ਸਿਲੈਕਸ਼ਨ ਕਮੇਟੀ ਦੀ ਸਿਫਾਰਿਸ਼ ਦੇ ਆਧਾਰ 'ਤੇ ਬੋਰਡ ਨੇ ਖਿਡਾਰੀਆਂ ਨੂੰ ਬਰਕਰਾਰ ਰੱਖਣ ਦੀ ਸੂਚੀ ਜਾਰੀ ਕੀਤੀ ਹੈ। ਸਾਰੇ ਖਿਡਾਰੀਆਂ ਦਾ ਇਹ ਕਰਾਰ 1 ਅਕਤੂਬਰ 2021 ਤੋਂ ਸਤੰਬਰ 2022 ਤੱਕ ਹੈ। A+ ਗ੍ਰੇਡ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ, ਜਦੋਂ ਕਿ A ਗ੍ਰੇਡ ਵਿੱਚ 10 ਖਿਡਾਰੀਆਂ ਦੀ ਗਿਣਤੀ ਅੱਧੀ ਰਹਿ ਕੇ 5 ਰਹਿ ਗਈ ਹੈ। ਇਸ ਸਾਲ ਗ੍ਰੇਡ B ਦੀ ਗਿਣਤੀ 5 ਤੋਂ ਵਧਾ ਕੇ 7 ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ C ਗ੍ਰੇਡ ਵਿੱਚ 10 ਦੀ ਬਜਾਏ 12 ਖਿਡਾਰੀਆਂ ਨੂੰ ਜਗ੍ਹਾ ਦਿੱਤੀ ਗਈ ਹੈ।

PunjabKesari

ਬੀ. ਸੀ. ਸੀ. ਆਈ.  ਵੱਲੋਂ ਜਾਰੀ ਕਰਾਰ ਤੋਂ ਸਪਿਨਰ ਕੁਲਦੀਪ ਯਾਦਵ ਅਤੇ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਦੇ ਨਾਂ ਹਟਾ ਦਿੱਤੇ ਗਏ ਹਨ। ਮੁਹੰਮਦ ਸਿਰਾਜ ਨੂੰ ਉਸ ਦੇ ਬਿਹਤਰ ਪ੍ਰਦਰਸ਼ਨ ਦਾ ਇਨਾਮ C ਗ੍ਰੇਡ ਤੋਂ  B ਵਿਚ ਤਰੱਕੀ ਦੇ ਰੂਪ ਵਿਚ ਮਿਲਿਆ ਹੈ। ਸ਼ਿਖਰ ਧਵਨ, ਹਾਰਦਿਕ ਪੰਡਯਾ ਅਤੇ ਇਸ਼ਾਂਤ ਸ਼ਰਮਾ ਨੂੰ ਏ ਗ੍ਰੇਡ ਤੋਂ ਘਟਾ ਕੇ ਸੀ ਗ੍ਰੇਡ ਵਿਚ ਜਦਕਿ ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ, ਮਯੰਕ ਅਗਰਵਾਲ ਅਤੇ ਰਿਧੀਮਾਨ ਸਾਹਾ ਨੂੰ ਬੀ ਤੋਂ ਘਟਾ ਕੇ ਸੀ ਗ੍ਰੇਡ ਵਿਚ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : IPL 2022 ਦੇ ਅੱਧੇ ਸੈਸ਼ਨ 'ਚ ਨਹੀਂ ਖੇਡ ਪਾਉਣਗੇ ਜ਼ਖਮੀ ਦੀਪਕ ਚਾਹਰ

ਬੀ. ਸੀ. ਸੀ. ਆਈ. ਵਲੋਂ ਜਾਰੀ ਖਿਡਾਰੀਆਂ ਦੇ ਗ੍ਰੇਡ
ਗ੍ਰੇਡ A+ : ਵਿਰਾਟ ਕੋਹਲੀ, ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ

ਗ੍ਰੇਡ A : ਆਰ. ਅਸ਼ਵਿਨ, ਰਵਿੰਦਰ ਜਡੇਜਾ, ਕੇ. ਐੱਲ. ਰਾਹੁਲ, ਮੁਹੰਮਦ ਸ਼ੰਮੀ, ਰਿਸ਼ਭ ਪੰਤ।

ਗ੍ਰੇਡ B : ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਣੇ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਸ਼੍ਰੇਅਸ ਅਈਅਰ, ਮੁਹੰਮਦ ਸਿਰਾਜ, ਇਸ਼ਾਂਤ ਸ਼ਰਮਾ

ਗ੍ਰੇਡ C : ਸ਼ਿਖਰ ਧਵਨ, ਉਮੇਸ਼ ਯਾਦਵ, ਭੁਵਨੇਸ਼ਵਰ ਕੁਮਾਰ, ਹਾਰਦਿਕ ਪੰਡਯਾ, ਵਾਸ਼ਿੰਗਟਨ ਸੁੰਦਰ, ਦੀਪਕ ਚਾਹਰ, ਸ਼ੁਭਮਨ ਗਿੱਲ, ਹਨੁਮਾ ਵਿਹਾਰੀ, ਯੁਜਵੇਂਦਰ ਚਾਹਲ, ਸੂਰਯਕੁਮਾਰ ਯਾਦਵ, ਰਿਧੀਮਾਨ ਸਾਹਾ, ਮਯੰਕ ਅਗਰਵਾਲ।

ਗ੍ਰੇਡ ਦੇ ਆਧਾਰ 'ਤੇ ਖਿਡਾਰੀਆਂ ਨੂੰ ਮਿਲਦਾ ਹੈ ਇੰਨਾ ਪੈਸਾ
A+ ਗ੍ਰੇਡ ਵਿੱਚ ਸ਼ਾਮਲ ਖਿਡਾਰੀਆਂ ਨੂੰ ਸਲਾਨਾ 7 ਕਰੋੜ ਰੁਪਏ ਤਨਖਾਹ ਮਿਲਦੀ ਹੈ। ਇਸ ਦੇ ਨਾਲ ਹੀ A, B ਅਤੇ C ਗ੍ਰੇਡ ਦੇ ਖਿਡਾਰੀਆਂ ਨੂੰ ਪੂਰੇ ਸਾਲ ਦੀ ਤਨਖਾਹ ਵਜੋਂ ਕ੍ਰਮਵਾਰ 5, 3 ਅਤੇ 1 ਕਰੋੜ ਰੁਪਏ ਦਿੱਤੇ ਜਾਂਦੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News