ਸ਼੍ਰੇਅਰ ਆਈਅਰ ਨਹੀਂ ਇਸ ਖਿਡਾਰੀ ਨੂੰ ਟੀ-20 ਕਪਤਾਨ ਬਣਾਉਣ ਦੀ ਤਿਆਰੀ ਕਰ ਰਿਹਾ BCCI?

Saturday, May 09, 2026 - 11:23 AM (IST)

ਸ਼੍ਰੇਅਰ ਆਈਅਰ ਨਹੀਂ ਇਸ ਖਿਡਾਰੀ ਨੂੰ ਟੀ-20 ਕਪਤਾਨ ਬਣਾਉਣ ਦੀ ਤਿਆਰੀ ਕਰ ਰਿਹਾ BCCI?

ਨਵੀਂ ਦਿੱਲੀ : ਸੂਰਿਆਕੁਮਾਰ ਯਾਦਵ ਦੀ ਜਗ੍ਹਾ ਬੀ.ਸੀ.ਸੀ.ਆਈ. ਫਾਰਮੈਂਟ ਦੇ ਲਈ ਨਵੇਂ ਕਪਤਾਨ 'ਤੇ ਵਿਚਾਰ ਕਰ ਰਹੀ ਹੈ । ਪਹਿਲਾ ਖਬਰ ਆਈ ਸੀ ਕਿ ਸ਼੍ਰੇਅਰ ਆਈਅਰ ਨੂੰ ਕਪਤਾਨ ਬਣਾਇਆ ਜਾ ਸਕਦਾ ਹੈ, ਜਿਸ ਨੇ ਆਪਣੀ ਕਪਤਾਨੀ ਵਿੱਚ KKR ਨੂੰ ਚੈਂਪੀਅਨ ਬਣਾਇਆ । ਦਿੱਲੀ ਅਤੇ ਪੰਜਾਬ ਨੂੰ ਫਾਈਨਲ ਤੱਕ ਪਹੁੰਚਾਇਆ, ਪਰ ਹੁਣ ਰਿਪੋਰਟ ਵਿੱਚ ਦਬਾਅ ਕੀਤਾ ਗਿਆ ਹੈ ਕਿ ਸੰਜੂ ਸੈਮਸਨ ਨੂੰ ਟੀ-20 ਦਾ ਨਵਾਂ ਕਪਤਾਨ ਬਣਾਇਆ ਜਾ ਸਕਦਾ ਹੈ ।

ਟੀ-20 ਵਰਲਡ ਕੱਪ 2024 ਤੋਂ ਬਾਅਦ ਰੋਹਿਤ ਸ਼ਰਮਾ ਨੇ ਕ੍ਰਿਕਟ ਦੇ ਇਸ ਸਭ ਤੋਂ ਛੋਟੇ ਫਾਰਮੈਂਟ ਤੋਂ ਸੰਨਿਆਸ ਲੈ ਲਿਆ ਸੀ । ਇਸ ਤੋਂ ਬਾਅਦ BCCI ਨੇ ਸੂਰਿਆਕੁਮਾਰ ਯਾਦਵ ਨੂੰ ਕਪਤਾਨ ਚੁਣਿਆ, ਜੋ ਟੀ-20 ਵਿੱਚ ਭਾਰਤ ਦੇ ਸਭ ਤੋਂ ਸਫਲ ਕਪਤਾਨ ਰਹੇ । 50 ਤੋਂ ਵੱਧ ਮੁਕਾਬਲਿਆਂ ਵਿੱਚ ਭਾਰਤ ਟੀਮ ਦੀ ਕਪਤਾਨੀ ਕਰ ਚੁੱਕੇ ਸਾਰੇ ਕਪਤਾਨਾਂ ( ਧੋਨੀ, ਰੋਹਿਤ, ਕੋਹਲੀ ) ਵਿੱਚ ਸੂਰਿਆ ਦਾ ਜਿੱਤ ਪ੍ਰਤੀਸ਼ਤ ਸਭ ਤੋਂ ਵਧ ਹੈ । ਉਸ ਦੀ ਕਪਤਾਨੀ ਵਿੱਚ ਭਾਰਤ ਨੇ ਇਸ ਸਾਲ ਟੀ-20 ਵਰਲਡ ਕੱਪ ਖਿਤਾਬ ਵੀ ਜਿੱਤਿਆ, ਪਰ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਬੋਰਡ ਕਪਤਾਨ ਦਾ ਐਲਾਨ ਕਰ ਸਕਦੀ ਹੈ ।

ਇਹ ਵੀ ਪੜੋ : ਅੱਜ ਰਾਜਸਥਾਨ ਤੇ ਗੁਜਰਾਤ ਦੀ ਟੀਮ ਹੋਵੇਗੀ ਆਹਮੋ-ਸਾਹਮਣੇ, ਇਸ ਬੱਲੇਬਾਜ਼ 'ਤੇ ਰਹੇਗੀ ਸਭ ਦੀ ਨਜ਼ਰ

ਭਾਰਤੀ ਕ੍ਰਿਕਟ ਟੀਮ ਦੀ ਅਗਲੀ ਟੀ-20 ਸੀਰੀਜ਼ ਜੂਨ ਵਿੱਚ ਹੈ, ਆਇਰਲੈਂਡ ਦੌਰੇ 'ਤੇ ਭਾਰਤੀ ਟੀਮ 2 ਟੀ-20 ਮੈਚਾਂ ਦੀ ਸੀਰੀਜ਼ ਖੇਡੇਗੀ । ਜਿਸ ਤੋਂ ਬਾਅਦ ਇੰਗਲੈਂਡ ਖਿਲਾਫ 5 ਮੈਚਾਂ ਦੀ ਟੀ-20 ਮੈਚਾਂ ਦੀ ਸੀਰੀਜ਼ ਹੋਵੇਗੀ । ਰਿਪੋਰਟ ਅਨੁਸਾਰ ਆਇਰਲੈਂਡ ਦੌਰੇ ਉੱਤੇ ਸੂਰਿਆ ਹੀ ਕਪਤਾਨ ਰਹੇਗਾ, ਪਰ ਇਸ ਤੋਂ ਬਾਅਦ ਉਸ ਨੂੰ ਕਪਤਾਨੀ ਤੋਂ ਹਟਾਇਆ ਜਾ ਸਕਦਾ ਹੈ ।

ਸੰਜੂ ਸੈਮਸਨ ਨੇ ਟੀ-20 ਵਰਲਡ ਕੱਪ ਟੀ-20 ਵਰਲਡ ਕੱਪ 2026 ਵਿੱਚ ਸਾਰੇ ਮੈਚ ਨਹੀਂ ਖੇਡੇ ਸਨ, ਪਰ ਬਾਵਜ਼ੂਦ ਉਹ ਟੂਰਨਾਮੈਂਟ ਦੇ ਸਭ ਤੋਂ ਵਧੀਆ ਪਲੇਅਰ ਚੁਣੇ ਗਏ ਸਨ, ਉਹ ਭਾਰਤੀ ਟੀਮ ਦੇ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ । ਉਸ ਨੇ 5 ਪਾਰੀਆਂ ਵਿੱਚ 321 ਦੌੜਾਂ ਬਣਾਈਆਂ ਸਨ । ਸੰਜੂ ਦੀ ਕਪਤਾਨੀ ਨੇ ਫਾਈਨਲ ਵਿੱਚ ਵੀ 89 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ । ਸੰਜੂ 2024 ਦੀ ਚੈਂਪੀਅਨ ਟੀਮ ਦਾ ਵੀ ਹਿੱਸਾ ਸੀ ।

ਸੰਜੂ ਨੇ IPL ਵਿੱਚ ਕਈ ਸਾਲਾਂ ਤਕ ਰਾਜਸਥਾਨ ਰਾਇਲਸ ਦੀ ਕਪਤਾਨੀ ਕੀਤੀ । ਉਸ ਨੇ CSK ਨੇ ਟ੍ਰੇਡ ਦੇ ਰਾਹੀ ਆਪਣੇ ਸਕਵਾਡ ਵਿੱਚ ਸ਼ਾਮਲ ਕੀਤਾ । ਉਸ ਦੀ ਲੀਡਰਸ਼ਿਪ ਕੁਆਲਿਟੀ ਨੂੰ ਦੇਖਦੇ ਹੋਏ BCCI ਨਵੇਂ ਕਪਤਾਨ ਦੇ ਰੂਪ ਵਿੱਚ ਉਸ ਦੇ ਨਾਂ ਉੱਤੇ ਵਿਚਾਰ ਕਰ ਰਹੇ ਹਨ । ਉਹ ਵਿਕਟ ਕੀਪਰ ਵੀ ਹੈ, ਅਤੇ ਇਸ ਪੋਜ਼ੀਸ਼ਨ ਨਾਲ ਗੇਮ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e


author

SATPAL

Content Editor

Related News