IPL ਨਾਲ ਜੁੜੇ ਇਕ ਖਾਸ ਕਿੱਸੇ ਯਾਦ ਕਰ ਭਾਵੁਕ ਹੋਏ 'ਸਰਪੰਚ ਸਾਬ੍ਹ', ਕਿਹਾ ਇਸ ਖਿਡਾਰੀ...
Tuesday, Apr 28, 2026 - 03:03 PM (IST)
ਸਪੋਰਟਸ ਡੈਸਕ : ਪੰਜਾਬ ਕਿੰਗਸ ਦੇ ਕਪਤਾਨ ਸ਼੍ਰੇਅਸ ਅਈਅਰ ਨੇ IPL 2008 ਨਾਲ ਜੁੜਿਆ ਇਕ ਭਾਵੁਕ ਅਤੇ ਖਾਸ ਕਿੱਸਾ ਸਾਂਝਾ ਕੀਤਾ ਹੈ । ਸ਼੍ਰੇਅਸ ਨੇ ਦੱਸਿਆ ਕਿ ਉਸ ਸਮੇਂ ਉਹ ਇਕ ਗੇਂਦ ਬੁਆਏ ਸਨ ਅਤੇ ਉਸ ਦੀ ਮੁਲਾਕਾਤ ਸਾਬਕਾ ਭਾਰਤੀ ਟੀਮ ਦੇ ਆਲਰਾਊਂਡਰ ਇਰਫਾਨ ਪਠਾਨ ਨਾਲ ਹੋਈ ਸੀ, ਜਿਸ ਨੂੰ ਉਹ ਅੱਜ ਵੀ ਨਹੀਂ ਭੁੱਲ ਸਕਿਆ ।
'ਜਦੋ ਇਰਫਾਨ ਪਠਾਨ ਨੇ ਆ ਕੇ ਗੱਲ ਕੀਤੀ, ਉਹ ਪਲ ਖਾਸ ਸੀ,
ਸ਼੍ਰੇਅਸ ਅਈਅਰ ਨੇ ਦੱਸਿਆ ਕਿ IPL ਤੋਂ ਪਹਿਲੇ ਸੀਜ਼ਨ ਵਿੱਚ ਉਹ ਬਾਊਂਡਰੀ ਲਾਈਨ ਦੇ ਕੋਲ ਗੇਂਦ ਬੁਆਏ ਦੇ ਰੂਪ ਵਿੱਚ ਬੈਠੇ ਸਨ, ਉਸ ਹੀ ਦੌਰਾਨ ਇਰਫਾਨ ਪਠਾਨ ਗੇਂਦਬਾਜ਼ੀ ਖਤਮ ਕਰਨ ਤੋਂ ਬਾਅਦ ਉਸ ਦੇ ਕੋਲ ਆਏ । ਅਈਅਰ ਨੇ ਕਿਹਾ ਕਿ 'ਮੈਨੂੰ ਯਾਦ ਹੈ ਕਿ, ਉਹ ਓਵਰ ਖਤਮ ਕਰਨ ਤੋਂ ਬਾਅਦ ਸਾਡੇ ਕੋਲ ਆਏ ਅਤੇ ਪੁੱਛਿਆ ਕਿ ਅਸੀਂ ਕਿੱਧਾ ਦਾ ਮਹਿਸੂਸ ਕਰ ਰਹੇ ਹਾਂ । ਉਸ ਸਮੇਂ ਸਾਨੂੰ ਵਧੀਆ ਲੱਗਿਆ ਕਿ ਇਕ IPL ਅਤੇ ਭਾਰਤੀ ਖਿਡਾਰੀ ਸਾਡੇ ਨਾਲ ਗੱਲ ਕਰ ਰਿਹਾ ਹੈ । ਅਈਅਰ ਨੇ ਇਸ ਪਲ ਨੂੰ ਆਪਣੇ ਕ੍ਰਿਕਟ ਜੀਵਨ ਦੀ ਖਾਸ ਯਾਦਂ ਵਿੱਚੋਂ ਇਕ ਦੱਸਿਆ ।
ਇਹ ਵੀ ਪੜੋ : ਅੱਜ ਹੋਵੇਗਾ ਵੱਡਾ ਮੁਕਾਬਲਾ, ਪੰਜਾਬ ਕਿੰਗਸ ਅਤੇ ਰਾਜਸਥਾਨ ਰਾਇਲਸ ਦੀ ਟੀਮ ਹੋਵੇਗੀ ਆਹਮੋ-ਸਾਹਮਣੇ
ਸੰਘਰਸ਼ ਅਤੇ ਅਨੁਭਵ ਅਤੇ ਸੇਲਫ-ਟਾਕ ਹੈ ਜਰੂਰੀ
ਅਈਅਰ ਨੇ ਕਿਹਾ ਕਿ ਮੁਸ਼ਕਲ ਸਮੇਂ ਨਾਲ ਜਲਦੀ ਉਭਰਨਾ ਅਤੇ ਉਸ ਨੂੰ ਬਿਹਤਰੀਨ ਬਣਾਉਣਾ ਬਹੁਤ ਜਰੂਰੀ ਹੈ । 'ਲੋਕ ਤੁਹਾਨੂੰ ਹੇਠਾ ਸੁੱਟਣ ਦੀ ਕੋਸ਼ਿਸ਼ ਕਰਨਗੇ, ਪਰ ਖੁਦ ਨੂੰ ਉੱਪਰ ਚੁੱਕਣਾ ਸਭ ਤੋਂ ਅਹਿੰਮ ਹੈ । ਪਾਜੀਟਿਵ ਸੇਲਫ-ਟਾਕ ਬਹੁਤ ਮਾਇਨੇ ਰੱਖਦਾ ਹੈ ।
ਕ੍ਰਿਕਟ ਤੋਂ ਬ੍ਰੇਕ ਲੈਣਾ ਵੀ ਜਰੂਰੀ
ਪੰਜਾਬ ਦੇ ਕਪਤਾਨ ਨੇ ਦੱਸਿਆ ਕਿ ਉਹ ਮਾਨਸਿਕ ਸੰਤੁਲਨ ਬਣਾਏ ਰੱਖਣ ਲਈ ਕਦੇ-ਕਦੇ ਕ੍ਰਿਕਟ ਤੋਂ ਵੀ ਦੂਰ ਰਹਿੰਦੇ ਹਨ । ਅਈਅਰ ਨੇ ਕਿਹਾ ਕਿ ਮੈਂ ਕਿਤਾਬਾਂ ਪੜਦਾ ਹਾਂ, ਛੁੱਟੀਆਂ ਉੱਤੇ ਜਾਂਦਾ ਹੈ ਅਤੇ ਇਕੱਲੇ ਸਮਾਂ ਬਿਤਾਉਂਦਾ ਹਾਂ । ਦਿਮਾਗ ਨੂੰ ਰਿਲੈਕਸ ਕਰਨਾ ਬਹੁਤ ਜਰੂਰੀ ਹੈ ।
ਇਹ ਵੀ ਪੜੋ :1-2 ਦਿਨ ਨਹੀਂ, ਮਈ 'ਚ 12 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ List
ਅਸਫਲਤਾ ਨੂੰ ਸਵੀਕਾਰ ਕਰਨਾ ਜਰੂਰੀ
ਅਈਅਰ ਨੇ ਮੰਨਿਆ ਕਿ ਹਰੇਕ ਟੀਚਾ ਹਾਸਲ ਨਹੀਂ ਹੁੰਦਾ ਅਤੇ ਇਸ ਨੂੰ ਸਵੀਕਾਰ ਕਰਨਾ ਹੀ ਅੱਗੇ ਦਾ ਸਹੀ ਤਰੀਕਾ ਹੈ। ਉਸ ਨੇ ਕਿਹਾ ਕਿ 'ਜੇਕਰ ਕੋਈ ਟੀਚਾ ਪੂਰੀ ਨਹੀਂ ਹੁੰਦਾ ਤਾਂ ਉਸ ਨੂੰ ਸਵੀਕਾਰ ਕਰ ਕੇ ਅੱਗੇ ਵਧੋ । ਵਾਰ ਵਾਰ ਉਸ ਦੇ ਬਾਰੇ ਸੋਚਦੇ ਰਹਿਣਾ ਤੁਹਾਨੂੰ ਪਿੱਛੇ ਲਿਜਾ ਸਕਦਾ ਹੈ ।
IPL 2026 ਵਿੱਚ ਪੰਜਾਬ ਦਾ ਸ਼ਾਨਦਾਰ ਪ੍ਰਦਰਸ਼ਨ
ਆਈ.ਪੀ.ਐੱਲ ਵਿੱਚ ਅਈਅਰ ਦੀ ਕਪਤਾਨੀ ਵਿੱਚ ਪੰਜਾਬ ਕਿੰਗਸ ਸ਼ਾਨਦਾਰ ਪ੍ਰਦਰਸ਼ਨ ਵਿੱਚ ਹੈ । ਟੀਮ ਨੇ ਲਗਾਤਾਰ 6 ਮੈਚ ਜਿੱਕ ਕੇ ਦਮਦਾਰ ਪ੍ਰਦਰਸ਼ਨ ਕੀਤਾ ਹੈ । ਹਾਲ ਹੀ ਵਿੱਚ ਟੀਮ ਨੇ ਦਿੱਲੀ ਦੇ ਖਿਲਾਫ 265 ਦਾ ਰਿਕਾਰਡ ਟੀਚਾ ਹਾਸਲ ਕੀਤਾ ਸੀ, ਜੋ ਟੀ-20 ਕ੍ਰਿਕਟ ਦੇ ਇਤਿਹਾਸ ਦਾ ਸਭ ਤੋਂ ਵੱਡਾ ਸਫਲ ਰਨ ਚੇਂਜ਼ ਬਣਿਆ ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
