ਹੈਦਰਾਬਾਦ ਦੀ ਟੀਮ ’ਚ ਜ਼ਖ਼ਮੀ ਮਾਵੀ ਦੀ ਜਗ੍ਹਾ ਇਸ ਖਿਡਾਰੀ ਨੂੰ ਟੀਮ ''ਚ ਕੀਤਾ ਸ਼ਾਮਲ

Saturday, May 02, 2026 - 10:42 AM (IST)

ਹੈਦਰਾਬਾਦ ਦੀ ਟੀਮ ’ਚ ਜ਼ਖ਼ਮੀ ਮਾਵੀ ਦੀ ਜਗ੍ਹਾ ਇਸ ਖਿਡਾਰੀ ਨੂੰ ਟੀਮ ''ਚ ਕੀਤਾ ਸ਼ਾਮਲ

ਨਵੀਂ ਦਿੱਲੀ : ਸਨਰਾਈਜ਼ਰਜ਼ ਹੈਦਰਾਬਾਦ ਨੇ ਸ਼ੁੱਕਰਵਾਰ ਨੂੰ ਜ਼ਖ਼ਮੀ ਖਿਡਾਰੀ ਸ਼ਿਵਮ ਮਾਵੀ ਦੀ ਜਗ੍ਹਾ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਬਾਕੀ ਮੈਚਾਂ ਲਈ ਆਰ. ਐੱਸ. ਅੰਬ੍ਰੀਸ਼ ਨੂੰ ਆਪਣੀ ਟੀਮ ’ਚ ਸ਼ਾਮਲ ਕੀਤਾ। ਆਈ. ਪੀ. ਐੱਲ. ਨੇ ਇਕ ਬਿਆਨ ’ਚ ਕਿਹਾ, ‘‘ਸੱਜੇ ਹੱਥ ਦਾ ਮੱਧ ਗਤੀ ਦਾ ਗੇਂਦਬਾਜ਼ ਮਾਵੀ ਗ੍ਰੋਇਨ ਸੱਟ ਦੇ ਕਾਰਨ ਇਸ ਸੈਸ਼ਨ ਤੋਂ ਬਾਹਰ ਹੋ ਗਿਆ ਹੈ।’’

ਇਹ ਵੀ ਪੜੋ :ਧੋਨੀ ਦੀ ਤਰ੍ਹਾਂ 5 ਆਈ. ਪੀ. ਐੱਲ. ਖਿਤਾਬ ਜਿੱਤਣਾ ਚਾਹੁੰਦਾ ਹਾਂ ਇਹ ਧਾਕੜ ਬੱਲੇਬਾਜ਼

ਆਲਰਾਊਂਡਰ ਅੰਬ੍ਰੀਸ਼ ਇਸ ਸਾਲ ਦੀ ਸ਼ੁਰੂਆਤ ’ਚ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਅੰਡਰ-19 ਟੀਮ ਦਾ ਹਿੱਸਾ ਸੀ। ਉਹ ਇਸ ਟੂਰਨਾਮੈਂਟ ’ਚ ਭਾਰਤੀ ਅੰਡਰ-19 ਲਈ ਸਾਂਝੇ ਤੌਰ ’ਤੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲਾ ਗੇਂਦਬਾਜ਼ ਵੀ ਸੀ ਜਿਸ ’ਚ ਉਸ ਦੇ ਨਾਂ 11 ਵਿਕਟਾਂ ਸਨ। ਅੰਬ੍ਰੀਸ਼ ਸੱਜੇ ਹੱਥ ਦਾ ਮੱਧ ਗਤੀ ਦਾ ਗੇਂਦਬਾਜ਼ ਤੇ ਖੱਬੇ ਹੱਥ ਦਾ ਬੱਲੇਬਾਜ਼ ਹੈ। ਉਹ ਸਨਰਾਈਜ਼ਰਜ਼ ’ਚ 30 ਲੱਖ ਰੁਪਏ ’ਚ ਸ਼ਾਮਲ ਹੋਵੇਗਾ।

ਇਹ ਵੀ ਪੜੋ IFAB ਦਾ ਵੱਡਾ ਬਿਆਨ, ਕੀਤੀ ਇਹ ਗਲਤੀ ਤਾਂ ਮਿਲੇਗਾ ਰੈੱਡ ਕਾਰਡ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt

 

 


author

SATPAL

Content Editor

Related News