ਬੀ. ਸੀ. ਸੀ. ਆਈ. ਨੇ ਅੰਡਰ-19 ਦੇ ਗੇਂਦਬਾਜ਼ ਰਸੀਖ ਸਲਾਮ ਨੂੰ ਕੀਤਾ ਬੈਨ
Thursday, Jun 20, 2019 - 06:40 PM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਭਾਰਤੀ ਅੰਡਰ-19 ਟੀਮ ਦੇ ਗੇਂਦਬਾਜ਼ ਰਸੀਖ ਸਲਾਮ ਨੂੰ ਉਮਰ ਦੇ ਨਾਲ ਥੋਖਾਦੇਹੀ ਕਰਨ ਦੇ ਦੋਸ਼ ਵਿਚ ਦੋ ਸਾਲ ਲਈ ਪਾਬੰਦੀਸ਼ੁਦਾ ਕਰ ਦਿੱਤਾ ਹੈ। ਬੀ. ਸੀ. ਸੀ. ਆੀ. ਨੇ ਇੰਗਲੈਂਡ ਦੇ ਨਾਲ ਹੋਣ ਵਾਲੀ ਵਨ ਡੇ ਤਿਕੋਣੀ ਸੀਰੀਜ਼ ਵਿਚ ਰਸੀਖ ਦੀ ਜਗ੍ਹਾ ਪ੍ਰਭਾਤ ਮੌਰਯਾ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ।ਰਸੀਖ ਜੰਮੂ-ਕਸ਼ਮੀਰ ਦੇ ਕੁਲਗਾਮ ਦਾ ਰਹਿਣ ਵਾਲਾ ਹੈ ਤੇ ਉਹ ਪਰਵੇਜ਼ ਰਸੂਲ ਤੇ ਮਨਜ਼ੂਰ ਡਾਰ ਤੋਂ ਬਾਅਦ ਸੂਬੇ ਦਾ ਤੀਜਾ ਕ੍ਰਿਕਟ ਖਿਡਾਰੀ ਹੈ, ਜਿਹੜਾ ਆਈ. ਪੀ. ਐੱਲ. ਵਿਚ ਖੇਡਦਾ ਹੈ।