BCCI ਨੇ ਵਿਦੇਸ਼ੀ ਖਿਡਾਰੀਆਂ ਨੂੰ ਸੁਰੱਖਿਅਤ ਘਰ ਵਾਪਸੀ ਦਾ ਦਿੱਤਾ ਭਰੋਸਾ
Wednesday, Apr 28, 2021 - 02:30 AM (IST)
ਨਵੀਂ ਦਿੱਲੀ/ਮੈਲਬੋਰਨ– ਭਾਰਤ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਤੋਂ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਆਸਟਰੇਲੀਆ ਨੇ ਮੰਗਲਵਾਰ ਨੂੰ ਭਾਰਤ ਤੋਂ ਸਿੱਧੀਆਂ ਉਡਾਨਾਂ ਨੂੰ 15 ਮਈ ਤਕ ਲਈ ਤੁਰੰਤ ਪ੍ਰਭਾਵ ਨਾਲ ਮੁਲਤਵੀ ਕਰ ਦਿੱਤਾ ਹੈ ਅਤੇ ਆਈ. ਪੀ. ਐੱਲ. ਵਿਚ ਹਿੱਸਾ ਲੈ ਰਹੇ ਖਿਡਾਰੀਆਂ ਨੂੰ ਵਤਨ ਪਰਤਣ ਦਾ ਇੰਤਜ਼ਾਮ ਖੁਦ ਕਰਨ ਨੂੰ ਕਿਹਾ ਹੈ, ਜਿਸ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਟੂਰਨਾਮੈਂਟ ਖਤਮ ਹੋਣ ਤੋਂ ਬਾਅਦ ਖਿਡਾਰੀਆਂ ਦੇ ਸੁਰੱਖਿਅਤ ਵਤਨ ਵਾਪਸੀ ਦਾ ਭਰੋਸਾ ਦਿੱਤਾ।
ਇਹ ਖ਼ਬਰ ਪੜ੍ਹੋ- ਭਾਰਤ ਦੀ ਮਦਦ ਲਈ ਅੱਗੇ ਆਏ ਬ੍ਰੈਟ ਲੀ, ਬਿਟਕੁਆਇਨ 'ਚ ਦਿੱਤੀ ਸਹਾਇਤਾ ਰਾਸ਼ੀ
ਬੀ. ਸੀ. ਸੀ. ਆਈ. ਦਾ ਇਹ ਬਿਆਨ ਤਿੰਨ ਅਸਟਰੇਲੀਆਈ ਖਿਡਾਰੀਆਂ ਦੇ ਵਤਨ ਪਰਤਣ ਤੋਂ ਬਾਅਦ ਆਇਆ ਹੈ। ਰਾਜਸਥਾਨ ਰਾਇਲਜ਼ ਦੇ ਐਂਡਰਿਊਟਾਈ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕੇਨ ਰਿਚਰਡਸਨ ਤੇ ਐਡਮ ਜੰਪਾ ਨੇ ਆਈ. ਪੀ. ਐੱਲ. ਤੋਂ ਹਟਣ ਦਾ ਫੈਸਲਾ ਕੀਤਾ।
ਇਹ ਖ਼ਬਰ ਪੜ੍ਹੋ- IPL 'ਚ ਡਿਵਿਲੀਅਰਸ ਨੇ ਰਚਿਆ ਇਤਿਹਾਸ, ਬਣਾਇਆ ਇਹ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।