BCCI ਨੇ ICC ਮਹਿਲਾ ਵਿਸ਼ਵ ਕੱਪ ਅਤੇ ਨਿਊਜ਼ੀਲੈਂਡ ਸੀਰੀਜ਼ ਲਈ ਟੀਮ ਦਾ ਕੀਤਾ ਐਲਾਨ
Thursday, Jan 06, 2022 - 12:50 PM (IST)
ਨਵੀਂ ਦਿੱਲੀ (ਭਾਸ਼ਾ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਵੀਰਵਾਰ ਨੂੰ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ 2022 ਅਤੇ ਨਿਊਜ਼ੀਲੈਂਡ ਖ਼ਿਲਾਫ਼ ਹੋਣ ਵਾਲੀ ਸੀਰੀਜ਼ ਲਈ ਟੀਮ ਦਾ ਐਲਾਨ ਕੀਤਾ ਹੈ। ਸਟਾਰ ਬੱਲੇਬਾਜ਼ ਜੇਮਿਮਾ ਰੌਡਰਿਗਜ਼ ਨੂੰ 4 ਮਾਰਚ ਤੋਂ 4 ਅਪ੍ਰੈਲ ਤੱਕ ਨਿਊਜ਼ੀਲੈਂਡ ਵਿਚ ਹੋਣ ਵਾਲੇ ਆਈ.ਸੀ.ਸੀ. ਵਨਡੇ ਵਿਸ਼ਵ ਕੱਪ ਲਈ ਭਾਰਤ ਦੀ 15 ਮੈਂਬਰੀ ਮਹਿਲਾ ਕ੍ਰਿਕਟ ਟੀਮ ਵਿਚ ਜਗ੍ਹਾ ਨਹੀਂ ਮਿਲੀ ਹੈ। ਮਿਤਾਲੀ ਰਾਜ ਟੀਮ ਦੀ ਕਪਤਾਨ ਹੋਵੇਗੀ, ਜਦੋਂਕਿ ਹਰਮਨਪ੍ਰੀਤ ਕੌਰ ਉਪ-ਕਪਤਾਨ ਰਹੇਗੀ। ਟੀਮ ਵਿਚ ਸਮ੍ਰਿਤੀ ਮੰਧਾਨਾ, ਝੂਲਨ ਗੋਸਵਾਮੀ ਅਤੇ ਨੌਜਵਾਨ ਸ਼ੈਫਾਲੀ ਵਰਮਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਜੇਮਿਮਾ ਅਤੇ ਹਰਫ਼ਨਮੌਲਾ ਸ਼ਿਖਾ ਪਾਂਡੇ ਨੂੰ ਖ਼ਰਾਬ ਫਾਰਮ ਦੀ ਵਜ੍ਹਾ ਨਾਲ ਟੀਮ ਵਿਚ ਜਗ੍ਹਾ ਨਹੀਂ ਮਿਲੀ ਹੈ। ਜੇਮਿਮਾ ਪਿਛਲੇ ਸਾਲ ਇਕ ਵੀ ਅੰਤਰਰਾਸ਼ਟਰੀ ਮੈਚ ਵਿਚ ਦੋਹਰੇ ਅੰਕ ਤੱਕ ਨਹੀਂ ਪਹੁੰਚ ਸਕੀ। ਉਥੇ ਹੀ ਪਾਂਡੇ ਨੇ ਵੀ ਯਾਦਗਾਰ ਪ੍ਰਦਰਸ਼ਨ ਨਹੀਂ ਕੀਤਾ। ਇਹ ਭਾਰਤੀ ਟੀਮ ਨਿਊਜ਼ੀਲੈਂਡ ਖ਼ਿਲਾਫ਼ 9 ਤੋਂ 24 ਫਰਵਰੀ ਤੱਕ ਸੀਮਤ ਓਵਰਾਂ ਦੀ ਸੀਰੀਜ਼ ਖੇਡੇਗੀ, ਜਿਸ ਵਿਚ ਇਕ ਟੀ20 ਅਤੇ 5 ਵਨਡੇ ਮੈਚ ਖੇਡੇ ਜਾਣਗੇ।
ਟੀਮ:
ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ 2022 ਅਤੇ ਨਿਊਜ਼ੀਲੈਂਡ ਦੇ ਖ਼ਿਲਾਫ਼ ਵਨਡੇ ਲਈ:
ਮਿਤਾਲੀ ਰਾਜ (ਕਪਤਾਨ), ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਯਸਤਿਕਾ ਭਾਟੀਆ, ਦੀਪਤੀ ਸ਼ਰਮਾ, ਰਿਚਾ ਘੋਸ਼, ਸਨੇਹ ਰਾਣਾ, ਝੂਲਨ ਗੋਸਵਾਮੀ, ਪੂਜਾ ਵਸਤਰਕਾਰ, ਮੇਘਨਾ ਸਿੰਘ, ਰੇਣੁਕਾ ਸਿੰਘ ਕੁਰ, ਤਾਨੀਆ ਭਾਟੀਆ, ਰਾਜੇਸ਼ਵਰੀ ਗਾਇਕਵਾੜ, ਪੂਨਮ ਯਾਦਵ।
ਸਟੈਂਡਬਾਏ: ਐਸ. ਮੇਘਨਾ, ਏਕਤਾ ਬਿਸ਼ਟ, ਸਿਮਰਨ ਦਿਲ ਬਹਾਦੁਰ।
ਨਿਊਜ਼ੀਲੈਂਡ ਖ਼ਿਲਾਫ਼ ਟੀ20:
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਯਸਤਿਕਾ ਭਾਟੀਆ, ਦੀਪਤੀ ਸ਼ਰਮਾ, ਰਿਚਾ ਘੋਸ਼, ਸਨੇਹ ਰਾਣਾ, ਪੂਜਾ ਵਸਤਰਕਾਰ, ਮੇਘਨਾ ਸਿੰਘ, ਰੇਣੁਕਾ ਸਿੰਘ ਠਾਕੁਰ, ਤਾਨੀਆ ਭਾਟੀਆ, ਰਾਜੇਸ਼ਵਰੀ ਗਾਇਕਵਾੜ, ਪੂਨਮ ਯਾਦਵ, ਐਸ ਮੇਘਨਾ, ਏਕਤਾ ਬਿਸ਼ਟ, ਸਿਮਰਨ ਦਿਲ ਬਹਾਦੁਰ।