ਬਾਂਬੇ ਹਾਈ ਕੋਰਟ ਨੇ MCA ਨੂੰ ਦਿੱਤਾ ਝਟਕਾ, BCCI ਦੀ ਹੋਈ ਜਿੱਤ

10/18/2018 3:58:22 PM

ਨਵੀਂ ਦਿੱਲੀ— ਬੰਬਈ ਹਾਈ ਕੋਰਟ ਨੇ ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਬ੍ਰੋਬੋਰਨ ਸਟੇਡੀਅਮ 'ਚ 29 ਅਕਤੂਬਰ ਨੂੰ ਹੋਣ ਵਾਲੇ ਵਨ ਡੇ ਅੰਤਰਰਾਸ਼ਟਰੀ ਮੈਚ ਦੀਆਂ ਟਿਕਟਾਂ ਦੀ ਵਿਕਰੀ 'ਤੇ ਅੰਤਰਿਮ ਰੋਕ ਲਗਾਉਣ ਤੋਂ ਬੁੱਧਵਾਰ ਨੂੰ ਇਨਕਾਰ ਕਰ ਦਿੱਤਾ। ਜਸਟਿਸ ਬੀ.ਆਰ. ਗਵਈ ਅਤੇ ਜਸਟਿਸ ਐੱਮ.ਐੱਸ. ਕਾਣਿਕ ਦੀ ਅਦਾਲਤ ਮੁੰਬਈ ਕ੍ਰਿਕਟ ਸੰਘ (ਐੱਮ.ਸੀ.ਏ.) ਅਤੇ ਉਸਦੀ ਦੋ ਮੈਂਬਰੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ. ਇਸ ਪਟੀਸ਼ਨ 'ਚ ਵਨ ਡੇ ਮੈਚ ਨੂੰ ਵਾਨਖੇੜੇ ਸਟੇਡੀਅਮ 'ਚ ਬ੍ਰੇਬੋਰਨ ਸਟੇਡੀਅਮ 'ਚ ਤਬਦੀਲੀ ਕਰਨ ਦੇ ਬੀ.ਸੀ.ਸੀ.ਆਈ. ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ।

ਉਨ੍ਹਾਂ ਨੇ ਕਿਹਾ,' ਅਸੀਂ ਵਾਨਖੇੜੇ ਸਟੇਡੀਅਮ 'ਚ ਮੈਚ ਕਰਾਉਣਾ ਚਾਹੁੰਦੇ ਸਨ ਅਤੇ ਟਿਕਟ ਵਿਕਰੀ, ਪ੍ਰਸਾਰਣ ਅਧਿਕਾਰ ਨਾਲ ਜੁੜੀਆਂ ਸ਼ਰਤਾਂ ਤੈਅ ਕਰ ਲਈਆਂ ਗਈਆਂ ਸੀ, ਅਸੀਂ ਇਨ੍ਹਾਂ ਦਾ ਪਾਲਨ ਕਰਨ ਦੀ ਪੁਸ਼ਟੀ ਵੀ ਕੀਤੀ ਸੀ, ਸਿਰਫ ਮੇਜ਼ਬਾਨੀ ਨਾਲ ਸੰਬੰਧਿਤ ਕਰਾਰ ਜਮ੍ਹਾ ਨਹੀਂ ਕਰਵਾਇਆ ਗਿਆ ਸੀ।' ਐੱਮ.ਸੀ.ਏ. ਨੇ ਆਪਣੀ ਪਟੀਸ਼ਨ 'ਚ ਸੁਣਵਾਈ ਲੰਬਿਤ ਹੋਣ ਤੱਕ ਮੈਚ ਦੀਆਂ ਟਿਕਟਾਂ ਦੀ ਵਿਕਰੀ 'ਤੇ ਅੰਤਰਿਮ ਰੋਕ ਲਗਾਉਣ ਦਾ ਅਨੁਰੋਧ ਕੀਤਾ ਸੀ। ਵਾਸ਼ੀ ਨੇ ਕਿਹਾ,' ਬ੍ਰੇਬੋਰਨ ਸਟੇਡੀਅਮ ਅੰਤਰਰਾਸ਼ਟਰੀ ਮੈਚਾਂ ਦੇ ਆਯੋਜਨ ਦੇ ਯੋਗ ਨਹੀਂ ਹੈ। ਇਸ ਮੈਦਾਨ 'ਤੇ ਆਖਰੀ ਮੈਚ 2009 'ਚ ਖੇਡਿਆ ਗਿਆ ਸੀ'।

ਅਦਾਲਤ ਨੇ ਬਹਿਸ ਤੋਂ ਬਾਅਦ ਅਤੇ ਫੈਸਲਾ ਲਿਆ ਕਿ ਬੀ.ਸੀ.ਸੀ.ਆਈ ਨੇ ਪ੍ਰਸ਼ਾਸਕ ਦੇ ਹਸਤਾਖਰ ਵਾਲੇ ਮੇਜ਼ਬਾਨੀ ਨਾਲ ਸੰੰਬੰਧਿਤ ਕਰਾਰ 'ਤੇ ਸ਼ਰਤ ਰੱਖੀ ਹੈ ਤਾਂ ਉਸ 'ਚ ਕੁਝ ਵੀ ਗਲਤ ਨਹੀਂ ਹੈ। ਉਨ੍ਹਾਂ ਕਿਹਾ ਕਿ,' ਸਾਡਾ ਇਰਾਦਾ ਕਿਸੇ ਤਰ੍ਹਾਂ ਦਾ ਅੰਤਰਿਮ ਆਦੇਸ਼ ਦੇਣ ਦਾ ਨਹੀਂ ਹੈ ਜਿਵੇ ਕੀ ਜਾਂਚ ਕਰਤਾਵਾਂ ਨੇ ਮੰਗ ਕੀਤੀ ਹੈ। ਤੁਸੀਂ ਚਾਹੋਂ ਤਾਂ ਹਾਈ ਕਰੋਟ ਜਾਂ ਸਕਦੇ ਹੋ ਕਿਉਂਕਿ ਹਾਈ ਕਰੋਟ ਕੋਲ ਐੱਮ.ਸੀ.ਏ. ਨਾਲ ਜੁੜੇ ਇਸ ਤਰ੍ਹਾਂ ਦਾ ਮਾਮਲਾ ਲੰਬਿਤ ਹੈ।' ਅਦਾਲਤ ਨੇ ਬੀ.ਸੀ.ਸੀ.ਆਈ ਅਤੇ ਬ੍ਰੇਬੋਰਨ ਸਟੇਡੀਅਮ ਦਾ ਮਲਕੀਅਤ ਰੱਖਣ ਵਾਲੇ ਕ੍ਰਿਕਟ ਕਲੱਬ ਆਫ ਇੰਡੀਆ ਨੂੰ ਪਟੀਸ਼ਨ ਦੇ ਜਵਾਬ 'ਚ ਹਲਫਨਾਮਾ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਇਸ ਮਾਮਲੇ ਦੀ ਅਗਲੀ ਸੁਣਵਾਈ 24 ਅਕਤੂਬਰ ਨੂੰ ਹੋਵੇਗੀ। ਐੱਮ.ਸੀ.ਏ. ਅਤੇ ਉਸਦੇ ਦੋ ਮੈਬਰਾਂ ਸੰਜਯ ਨਾਇਕ ਅਤੇ ਰਵੀ ਸਾਵੰਤ ਨੇ ਬੀ.ਸੀ.ਸੀ.ਆਈ. ਦੇ ਫੈਸਲੇ ਨੂੰ ਗੈਰਕਾਨੂੰਨੀ ਅਤੇ ਮਨਮਾਨਾ ਕਰਾਰ ਦਿੱਤੀ ਸੀ।


Related News