BCCI ਦੇ ਘਰੇਲੂ ਸੈਸ਼ਨ ''ਚ ਹੋਣਗੇ 2036 ਮੈਚ
Thursday, Jul 04, 2019 - 02:20 AM (IST)

ਮੁੰਬਈ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ 2019-20 ਦੇ ਘਰੇਲੂ ਸੈਸ਼ਨ ਦੀ ਸ਼ੁਰੂਆਤ ਅਗਸਤ ਵਿਚ ਦਿਲੀਪ ਟਰਾਫੀ ਨਾਲ ਹੋਵੇਗੀ। ਇਸ ਸੈਸ਼ਨ ਵਿਚ ਪੁਰਸ਼ ਅਤੇ ਮਹਿਲਾ ਦੇ ਸਾਰੇ ਉਮਰ ਵਰਗਾਂ ਵਿਚ ਕੁਲ 2036 ਮੈਚ ਖੇਡੇ ਜਾਣਗੇ। ਬੀ. ਸੀ. ਸੀ. ਆਈ. ਨੇ ਬੁੱਧਵਾਰ ਇਥੇ ਐਲਾਨ ਕੀਤਾ। ਵੱਕਾਰੀ ਰਣਜੀ ਟਰਾਫੀ ਦਸੰਬਰ ਤੋਂ ਮਾਰਚ ਤੱਕ ਖੇਡੀ ਜਾਵੇਗੀ। ਟੂਰਨਾਮੈਂਟ ਦਾ ਫਾਰਮੈੱਟ ਪਿਛਲੇ ਸੈਸ਼ਨ ਵਰਗਾ ਹੋਵੇਗਾ, ਜਿੱਥੇ ਪਲੇਟ ਗਰੁੱਪ ਨਾਲ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰਨ ਵਾਲੀ ਚੋਟੀ ਦੀ ਟੀਮ ਨੂੰ ਅਗਲੇ ਸੈਸ਼ਨ ਵਿਚ ਇਲੀਟ ਗਰੁੱਪ-ਸੀ ਵਿਚ ਥਾਂ ਮਿਲੇਗੀ।
ਇਲੀਟ ਗਰੁੱਪ ਸੀ ਨਾਲ ਕੁਆਟਰਫਾਈਨਲ ਦੇ ਲਈ ਕੁਆਲੀਫਾਈ ਕਰਨ ਵਾਲੀ ਚੋਟੀ 2 ਟੀਮਾਂ ਦੇ ਅਗਲੇ ਸੈਸ਼ਨ 'ਚ ਇਲੀਟ ਗਰੁੱਪ ਏ ਤੇ ਇਲੀਟ ਗਰੁੱਪ ਬੀ 'ਚ ਪ੍ਰਮੋਟ ਕੀਤਾ ਜਾਵੇਗਾ। ਮਹਿਲਾ ਘਰੇਲੂ ਸੈਸ਼ਨ ਅਕਤੂਬਰ ਮਹੀਨੇ 'ਚ ਟੀ-20 ਲੀਗ ਤੋਂ ਸ਼ੁਰੂ ਹੋਵੇਗਾ। ਕਰਨਲ ਸੀ. ਕੇ. ਨਾਇਡੂ ਟਰਾਫੀ, ਵੀਨੂ ਮਾਂਕਡ ਟਰਾਫੀ, ਕੂਚ ਬਿਹਾਰ ਟਰਾਫੀ, ਵਿਜੇ ਮਰਚਟ ਟਰਾਫੀ ਤੇ ਯੂਨੀਵਰਸਿਟੀ ਦੀ ਵਿਜੀ ਟਰਾਫੀ ਦੇਸ਼ ਦੇ ਨੋਜਵਾਨ ਖਿਡਾਰੀਆਂ ਨੂੰ ਸਾਹਮਣੇ ਲਿਆਉਣ ਦਾ ਕੰਮ ਕਰੇਗੀ।