BCCI ਦਾ ਵੱਡਾ ਫੈਸਲਾ, 6 ਮਹੀਨੇ ਲਈ ਨਾਡਾ ਦੇ ਨਾਲ ਕੰਮ ਕਰਨ ਲਈ ਹੋਇਆ ਤਿਆਰ

03/18/2019 5:42:04 PM

ਨਵੀਂ ਦਿੱਲੀ : ਸੁਪਰੀਮ ਕੋਰਟ ਵੱਲੋਂ ਚੁਣੀ ਗਈ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਬੰਧਕਾਂ ਦੀ ਕਮੇਟੀ (ਸੀ. ਓ. ਏ.) ਨੇ ਸੋਮਵਾਰ ਨੂੰ ਮੁੰਬਈ ਵਿਚ ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਦੇ ਚੇਅਰਮੈਨ ਸ਼ਸ਼ਾਂਕ ਮਨੋਹਰ ਦੇ ਨਾਲ ਬੈਠਕ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਭਾਰਤੀ ਬੋਰਡ ਇਕ ਟ੍ਰਾਇਲ ਦੇ ਤੌਰ 'ਤੇ ਰਾਸ਼ਟਰੀ ਡੋਪਿੰਗ ਰੋਕੂ ਸੰਸਥਾ (ਨਾਡਾ) ਦੇ ਨਾਲ ਕੰਮ ਕਰੇਗਾ। ਮਾਮਲੇ ਨਾਲ ਜੁੜੇ ਸੂਤਰਾਂ ਨੇ ਮੀਡੀਆ ਨੂੰ ਦੱਸਿਆ ਕਿ ਬੋਰਡ ਨਾਡਾ ਦੇ ਨਾਲ 6 ਮਹੀਨੇ ਤੱਕ ਕੰਮ ਕਰਨ ਲਈ ਤਿਆਰ ਹੈ ਪਰ ਏਜੈਂਸੀ ਨੂੰ ਟੈਸਟ ਲਈ ਸਿਰਫ 10 ਫੀਸਦੀ ਨਮੂਨੇ ਹੀ ਦਿੱਤੇ ਜਾਣਗੇ। ਬੋਰਡ ਨੇ ਅਗਲੇ 6 ਮਹੀਨਿਆਂ ਲਈ ਨਾਡਾ ਦੇ ਨਾਲ ਕੰਮ ਕਰਨ ਅਤੇ ਉਸ ਤੋਂ ਬਾਅਦ ਅੱਗੇ ਦੀ ਰਾਹ ਤੈਅ ਕਰਨ 'ਤੇ ਸਹਿਮਤੀ ਜਤਾਈ ਹੈ। ਵਿਸ਼ਵਾਸ ਇਕ ਮੁੱਦਾ ਰਿਹਾ ਹੈ ਅਤੇ ਇਸ ਨੂੰ ਏਜੈਂਸੀ ਦੇ ਸਹੀ ਤਰੀਕੇ ਨਾਲ ਕੰਮ ਦੇ ਨਾਲ ਹਾਸਲ ਕਰਨ ਦੀ ਜ਼ਰੂਰਤ ਹੈ। ਏਜੈਂਸੀ ਟੈਸਟ ਲਈ ਸਿਰਫ 10 ਫੀਸਦੀ ਨਮੂਨੇ ਹੀ ਇਕੱਠੇ ਕਰੇਗੀ। ਸੂਤਰਾਂ ਨੇ ਦੱਸਿਆ ਕਿ ਬੋਰਡ ਦਾ ਮੰਨਣਾ ਹੈ ਕਿ 2022 ਵਿਚ ਰਾਸ਼ਟਰਮੰਡਲ ਖੇਡ ਹੋਣ ਵਾਲੇ ਹਨ ਜਿਸ ਵਿਚ ਭਾਰਤ ਬਰਮਿੰਘਮ ਵਿਚ ਹੋਣ ਵਾਲੇ ਆਯੋਜਨ ਵਿਚ ਮਹਿਲਾ ਟੀਮ ਨੂੰ ਭੇਜਣਾ ਚਾਹੇਗਾ ਅਤੇ ਇਹ ਕਦਮ ਉਸਨੂੰ ਦੇਖਦਿਆਂ ਚੁੱਕਿਆ ਗਿਆ ਹੈ।

ਆਈ. ਸੀ. ਸੀ. ਨੇ ਵਿਸ਼ਵ ਡੋਪਿੰਗ ਰੋਕੂ ਏਜੈਂਸੀ (ਵਾਡਾ) ਦੀਆਂ ਦੀ ਸ਼ਰਤਾਂ ਨੂੰ ਮੰਨ ਲਿਆ ਹੈ ਪਰ ਬੀ. ਸੀ. ਸੀ. ਆਈ. ਨਾਡਾ ਦੀਆਂ ਸ਼ਰਤਾਂ ਪੂਰੀ ਤਰ੍ਹਾਂ ਮੰਨਣ ਲਈ ਤਿਆਰ ਨਹੀਂ ਹੈ। ਆਈ. ਸੀ. ਸੀ. ਦੇ ਸੀ. ਈ. ਓ. ਡੇਵਿਡ ਰਿਚਰਡਸਨ ਨੇ ਕਿਹਾ ਸੀ ਕਿ ਮੈਂ ਬੀ. ਸੀ. ਸੀ. ਆਈ. ਦੀ ਮਦਦ ਕਰ ਰਿਹਾ ਹਾਂ ਤਾਂ ਜੋ ਉਹ ਵਾਡਾ ਅਤੇ ਨਾਡਾ ਦੇ ਨਾਲ ਇਸ ਵਿਵਾਦ ਨੂੰ ਸੁਲਝਾਅ ਸਕੇ। ਸਾਨੂੰ ਲਗਦਾ ਹੈ ਕਿ 2028 ਵਿਚ ਓਲੰਪਿਕ ਵਿਚ ਕ੍ਰਿਕਟ ਹੋਣਾ ਚਾਹੀਦੈ ਪਰ ਇਹ ਉਦੋਂ ਤੱਕ ਨਹੀਂ ਹੋਵੇਗਾ ਜਦੋਂ ਤੱਕ ਅਸੀਂ ਇਕਜੁੱਟ ਨਹੀਂ ਹੋਵਾਂਗੇ। ਬੀ. ਸੀ. ਸੀ. ਆਈ. ਨੂੰ ਸਮਝਣਾ ਚਾਹੀਦੈ ਕਿ ਕ੍ਰਿਕਟ ਦਾ ਓਲੰਪਿਕ ਵਿਚ ਹੋਣਾ ਹਰ ਮਾਇਨੇ ਵਿਚ ਸਹੀ ਹੈ। ਹਾਲਾਂਕਿ ਆਈ. ਸੀ. ਸੀ. ਦੀ ਬੈਠਕ ਵਿਚ ਬੀ. ਸੀ. ਸੀ. ਆਈ. ਅਧਿਕਾਰੀਆਂ ਨੇ ਇਹ ਸਾਫ ਕਰ ਦਿੱਤਾ ਸੀ ਕਿ ਵਾਡਾ ਨੂੰ ਵੱਖ ਏਜੈਂਸੀ ਦਾ ਨਾਂ ਦੇਣਾ ਹੋਵੇਗਾ ਕਿਉਂਕਿ ਹਾਲ ਹੀ 'ਚ ਹੋਈਆਂ ਕਈ ਗਲਤੀਆਂ ਕਾਰਨ ਉਹ ਨਾਡਾ 'ਤੇ ਭਰੋਸਾ ਨਹੀਂ ਕਰ ਸਕਦੇ।


Ranjit

Content Editor

Related News