ਕ੍ਰਿਕਟਰਾਂ ਨਾਲ ਜੁੜੇ ਮਾਮਲੇ ''ਚ ਰਾਏ ਚਾਹੁੰਦੈ ''ਜਲਦ ਹੋਵੇ ਜਾਂਚ'', ਡਾਇਨਾ ਨੂੰ ''ਪੋਚਾ ਪਾਉਣ'' ਦਾ ਡਰ

01/12/2019 7:27:01 PM

ਨਵੀਂ ਦਿੱਲੀ— ਬੀ. ਸੀ.ਸੀ. ਆਈ. ਦੇ ਅਧਿਕਾਰੀਆਂ ਦੀ ਕਮੇਟੀ ਦੇ ਮੁਖੀ ਵਿਨੋਦ ਰਾਏ ਸਸਪੈਂਡ ਕ੍ਰਿਕਟਰਾਂ ਹਾਰਦਿਕ ਪੰਡਯਾ ਤੇ ਲੋਕੇਸ਼ ਰਾਹੁਲ ਦੇ ਟੈਲੀਵਿਜ਼ ਪ੍ਰੋਗਰਾਮ ਵਿਚ ਮਹਿਲਾਵਾਂ ਨੂੰ ਲੈ ਕੇ ਕੀਤੀਆਂ ਗਈਆਂ ਇਤਰਾਜ਼ਯੋਗ ਟਿੱਪੀਆਂ ਦੇ ਮਾਮਲੇ ਵਿਚ ਜਲਦ ਸੁਣਵਾਈ ਚਾਹੁੰਦੇ ਹਨ ਪਰ ਡਾਇਨਾ ਇਡੁਲਜੀ ਨੂੰ ਲੱਗ ਰਿਹਾ ਹੈ ਕਿ ਅਜਿਹਾ ਹੋਣ 'ਤੇ ਮਾਮਲੇ ਵਿਚ 'ਪੋਚਾ ਪਾਉਣ' ਦੀ ਸੰਭਾਵਨਾ ਹੈ। ਅਧਿਕਾਰੀਆਂ ਦੀਆਂ ਦੋ ਮੈਂਬਰ ਕਮੇਟੀਆਂ ਵਿਚ ਇਸ ਮਾਮਲੇ ਦੀ ਜਾਂਚ ਦੇ ਤਰੀਕੇ 'ਤੇ ਵੀ ਮਤਭੇਦ ਹਨ। ਪੰਡਯਾ ਤੇ ਰਾਹੁਲ ਨੇ ਟੀ. ਵੀ. ਪ੍ਰੋਗਰਾਮ 'ਕਾਫੀ ਵਿਦ ਕਰਣ' ਵਿਚ ਮਹਿਲਾਵਾਂ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਂਚ ਜਾਰੀ ਰਹਿਣ ਤਕ ਸਸਪੈਂਡ ਕਰ ਦਿੱਤਾ ਗਿਆ ਸੀ। ਦੋਵੇਂ ਖਿਡਾਰੀਆਂ ਦੇ ਸ਼ਨੀਵਾਰ ਜਾਂ ਫਿਰ ਐਤਵਾਰ ਸਵੇਰ ਤਕ ਭਾਰਤ ਪਹੁੰਚਣ ਦੀ ਸੰਭਾਵਨਾ ਹੈ।

PunjabKesari

ਡਾਇਨਾ ਤੇ ਰਾਏ ਵਿਚਾਲੇ ਈ-ਮੇਲ ਰਾਹੀਂ ਹੋਈ ਗੱਲਬਾਤ ਵਿਚ ਡਾਇਨਾ ਨੇ ਬੀ. ਸੀ. ਸੀ. ਆਈ. ਦੇ ਸੀ. ਈ. ਓ. ਰਾਹੁਲ ਜੌਹਰੀ ਦੇ ਮਾਮਲੇ ਦੀ ਸ਼ੁਰੂਆਤੀ ਜਾਂਚ ਕਰਨ 'ਤੇ ਸ਼ੱਕ ਪ੍ਰਗਟਾਇਆ ਹੈ। ਡਾਇਨਾ ਮੁਤਾਬਕ ਜੌਹਰੀ ਖੁਦ ਜਬਰ ਜ਼ਨਾਹ ਦੇ ਮਾਮਲੇ ਵਿਚ ਫਸਿਆ ਸੀ ਤੇ ਇਸ ਨਾਲ ਜਾਂਚ ਵਿਚ ਪੋਚਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇਸ ਈਮੇਲ ਦੀ ਕਾਪੀ 'ਪੀ. ਟੀ. ਆਈ.' ਕੋਲ ਹੈ। ਡਾਇਨਾ ਦੇ ਉਲਟ ਰਾਏ ਚਾਹੁੰਦਾ ਹੈ ਕਿ ਮਾਮਲੇ ਦੀ ਜਾਂਚ ਦੂਜੇ ਇਕ ਦਿਨਾ ਮੈਚ ਤੋਂ ਪਹਿਲਾਂ ਪੂਰੀ ਕਰ ਲਈ ਜਾਵੇ ਕਿਉਂਕਿ ਇਸ ਵਿਚ ਦੇਰੀ ਨਾਲ ਟੀਮ ਦੀ ਮਜ਼ਬੂਤੀ 'ਤੇ ਅਸਰ ਪਵੇਗਾ। ਰਾਏ ਦਾ ਮੰਨਣਾ ਹੈ ਕਿ ਜਾਂਚ ਜਲ


Related News