ਕ੍ਰਿਕਟ ਦੇ ਮੈਦਾਨ ''ਤੇ ਸੱਪ ਦੇ ਵੜਨ ਨਾਲ ਖਿਡਾਰੀਆਂ ਨੂੰ ਪਈਆਂ ਭਾਜੜਾਂ (ਵੀਡੀਓ)

Monday, Dec 09, 2019 - 01:51 PM (IST)

ਕ੍ਰਿਕਟ ਦੇ ਮੈਦਾਨ ''ਤੇ ਸੱਪ ਦੇ ਵੜਨ ਨਾਲ ਖਿਡਾਰੀਆਂ ਨੂੰ ਪਈਆਂ ਭਾਜੜਾਂ (ਵੀਡੀਓ)

ਸਪੋਰਟਸ ਡੈਸਕ— ਆਮ ਤੌਰ 'ਤੇ ਕ੍ਰਿਕਟ ਮੈਚ ਮੀਂਹ ਕਾਰਨ ਵਿਚਾਲੇ ਹੀ ਰੋਕ ਦਿੱਤੇ ਜਾਂਦੇ ਹਨ। ਯੂ. ਏ. ਈ. ਦੇ ਸ਼ਾਰਜਾਹ 'ਚ ਰੇਤੀਲੇ ਤੂਫਾਨ ਦੀ ਵਜ੍ਹਾ ਕਰਕੇ ਵੀ ਮੈਚ ਰੋਕਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਦਰਸ਼ਕਾਂ ਦੇ ਬੇਹੱਦ ਰੌਲੇ-ਰੱਪੇ ਜਾਂ ਬਿਜਲੀ ਗਾਇਬ ਹੋਣ ਕਰਕੇ ਵੀ ਮੈਚ ਰੁਕਦੇ ਰਹੇ ਹਨ ਪਰ ਕੀ ਤੁਸੀਂ ਕਦੀ ਸੱਪ ਦੀ ਵਜ੍ਹਾ ਨਾਲ ਖੇਡ ਰੋਕਣ ਦੇ ਬਾਰੇ 'ਚ ਸੁਣਿਆ ਹੈ। ਸ਼ਾਇਦ ਨਹੀਂ। ਅਜਿਹਾ ਹੀ ਕੁਝ ਅੱਜ ਹੋਇਆ ਜਦੋਂ ਆਂਧਰ ਬਨਾਮ ਵਿਦਰਭ ਦਾ ਮੈਚ ਸਿਰਫ ਇਸ ਲਈ ਰੋਕਣਾ ਪਿਆ ਕਿਉਂਕਿ ਮੈਦਾਨ 'ਤੇ ਸੱਪ ਘੁੰਮ ਰਿਹਾ ਸੀ ਜਿਸ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।
PunjabKesari
ਦਰਅਸਲ ਬੀ. ਸੀ. ਸੀ. ਆਈ. ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, SNAKE STOPS PLAY! ਮੈਚ ਦੀ ਸ਼ੁਰੂਆਤ 'ਚ ਦੇਰੀ ਦਾ ਕਾਰਨ ਮੈਦਾਨ 'ਤੇ ਇਕ ਮਹਿਮਾਨ ਸੀ। ਦਰਅਸਲ ਮੈਦਾਨ 'ਤੇ ਸੱਪ ਆ ਗਿਆ ਸੀ। ਇਸ ਕਾਰਨ ਖੇਡ ਨੂੰ ਕਾਫੀ ਦੇਰ ਤਕ ਰੋਕਣਾ ਪਿਆ ਅਤੇ ਉਸ ਨੂੰ ਬਾਹਰ ਕੱਢਣ ਦੀ ਲਈ ਸਖਤ ਮਿਹਨਤ ਕਰਨੀ ਪਈ। ਗ੍ਰਾਊਂਡ ਸਟਾਫ ਦੇ ਸਾਰੇ ਮੈਂਬਰ ਆ ਕੇ ਉਸ ਨੂੰ ਮੈਦਾਨ ਤੋਂ ਬਾਹਰ ਭੇਜਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਕਵਾਇਦ 'ਤੇ ਕਾਫੀ ਸਮਾਂ ਲੱਗਾ। ਇਹ ਮੈਦਾਨ ਪਹਾੜਾਂ ਵਿਚਾਲੇ ਸਥਿਤ ਹੈ ਅਤੇ ਇਸੇ ਵਜ੍ਹਾ ਕਰਕੇ ਸੱਪ ਖੇਡ ਦੇ ਮੈਦਾਨ 'ਤੇ ਆ ਗਿਆ।

 


author

Tarsem Singh

Content Editor

Related News