ਬਾਇਰਨ ਮਿਊਨਿਚ ਨੇ ਰੀਅਲ ਮੈਡ੍ਰਿਡ ਨੂੰ 3-1 ਨਾਲ ਹਰਾਇਆ

Monday, Jul 22, 2019 - 01:51 AM (IST)

ਬਾਇਰਨ ਮਿਊਨਿਚ ਨੇ ਰੀਅਲ ਮੈਡ੍ਰਿਡ ਨੂੰ 3-1 ਨਾਲ ਹਰਾਇਆ

ਲਾਸ ਏਂਜਲਸ — ਸਪੈਨਿਸ਼ ਕਲੱਬ ਰੀਅਲ ਮੈਡ੍ਰਿਡ ਨੂੰ ਪ੍ਰਰੀ ਸੈਸ਼ਨ ਟੂਰ 'ਤੇ ਖੇਡੇ ਗਏ ਇਕ ਮੈਚ 'ਚ ਇੱਥੇ ਬਾਇਰਨ ਮਿਊਨਿਚ ਖ਼ਿਲਾਫ਼ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੁਕਾਬਲੇ 'ਚ ਰੀਅਲ ਮੈਡ੍ਰਿਡ ਵੱਲੋਂ ਬੈਲਜੀਅਮ ਦੇ ਫਾਰਵਰਡ ਈਡਨ ਹੈਜ਼ਾਰਡ ਨੇ ਸ਼ੁਰੂਆਤ ਕੀਤੀ। ਹਾਲਾਂਕਿ ਉਨ੍ਹਾਂ ਨੂੰ ਗੋਲ ਕਰਨ ਵਿਚ ਸਫਲਤਾ ਨਹੀਂ ਮਿਲੀ। ਹੈਜ਼ਾਰਡ ਇੰਗਲਿਸ਼ ਕਲੱਬ ਚੇਲਸੀ ਤੋਂ ਰੀਅਲ ਮੈਡ੍ਰਿਡ ਆਏ ਹਨ। ਰੀਅਲ ਲਈ ਇਸ ਮੈਚ ਵਿਚ ਸਟਾਰ ਖਿਡਾਰੀ ਗੇਰੇਥ ਬੇਲ ਨਹੀਂ ਖੇਡੇ। ਪਹਿਲੇ ਹਾਫ ਵਿਚ ਦੋਵੇਂ ਟੀਮਾਂ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲੀ। ਆਖਰੀ ਸਮੇਂ ਤਕ 3-1 ਨਾਲ ਬੜ੍ਹਤ ਬਣਾਈ ਰੱਖਈ ਤੇ ਬਾਇਰਨ ਮਿਊਨਿਚ ਨੇ ਰੀਅਲ ਮੈਡ੍ਰਿਡ ਨੂੰ ਹਰਾ ਦਿੱਤਾ।

PunjabKesari


author

Gurdeep Singh

Content Editor

Related News