ਬਾਵੂਮਾ ਭਾਰਤ ਵਿਰੁੱਧ ਆਖਰੀ ਟੈਸਟ ''ਚ ਨਹੀਂ ਖੇਡੇਗਾ

01/22/2018 3:33:05 AM

ਜੌਹਾਨਸਬਰਗ— ਦੱਖਣੀ ਅਫਰੀਕੀ ਬੱਲੇਬਾਜ਼ ਤੇਮਬਾ ਬਾਵੂਮਾ ਉਂਗਲੀ ਵਿਚ ਸੱਟ ਕਾਰਨ ਭਾਰਤ ਵਿਰੁੱਧ ਤੀਜੇ ਤੇ ਆਖਰੀ ਟੈਸਟ ਵਿਚ ਨਹੀਂ ਖੇਡ ਸਕੇਗਾ। ਤਿੰਨ ਮੈਚਾਂ ਦੀ ਸੀਰੀਜ਼ ਦਾ ਆਖਰੀ ਟੈਸਟ ਬੁੱਧਵਾਰ ਤੋਂ ਵਾਂਡਰਰਸ ਵਿਚ ਸ਼ੁਰੂ ਹੋਵੇਗਾ। ਬਾਵੂਮਾ ਨੂੰ ਅਨਾਮਿਕਾ ਵਿਚ ਪਿਛਲੇ ਹਫਤੇ ਘਰੇਲੂ ਵਨ ਡੇ ਵਿਚ ਕੇਪ ਕੋਬਰਾਜ ਵਲੋਂ ਖੇਡਦੇ ਹੋਏ ਸੱਟ ਲੱਗ ਗਈ ਸੀ ਤੇ ਉਸਦੇ ਤਿੰਨ ਤੋਂ ਚਾਰ ਹਫਤੇ ਤਕ ਕ੍ਰਿਕਟ ਤੋਂ ਬਾਹਰ ਹੋਣ ਦੀ ਉਮੀਦ ਹੈ।


Related News