ਬੱਲੇਬਾਜ ਕ੍ਰਿਸ ਗੇਲ ਨੇ ਸਾਂਝੀਆਂ ਕੀਤੀਆਂ ਧੀ ਦੀਆਂ ਤਸਵੀਰਾਂ, ਲੋਕਾਂ ਨੇ ਦਿੱਤਾ ਅਜਿਹਾ ਰੀਐਕਸ਼ਨ

Thursday, Sep 10, 2020 - 05:37 PM (IST)

ਬੱਲੇਬਾਜ ਕ੍ਰਿਸ ਗੇਲ ਨੇ ਸਾਂਝੀਆਂ ਕੀਤੀਆਂ ਧੀ ਦੀਆਂ ਤਸਵੀਰਾਂ, ਲੋਕਾਂ ਨੇ ਦਿੱਤਾ ਅਜਿਹਾ ਰੀਐਕਸ਼ਨ

ਸਪੋਰਟਸ ਡੈਸਕ : ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ ਕ੍ਰਿਸ ਗੇਲ ਆਗਾਮੀ ਟੀ20 ਲੀਗ ਇੰਡੀਅਨ ਪ੍ਰੀਮੀਅਰ ਲੀਗ ਵਿਚ ਆਪਣਾ ਕਮਾਲ ਵਿਖਾਉਣ ਲਈ ਤਿਆਰ ਹਨ। ਇਸ ਵਾਰ ਗੇਲ ਕਿੰਗਜ਼ ਇਲੈਵਨ ਪੰਜਾਬ ਵੱਲੋਂ ਖੇਡਣਗੇ। ਹਾਲ ਹੀ ਵਿਚ ਗੇਲ ਨੇ ਆਪਣੀ ਧੀ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਦੇ ਬਾਅਦ ਲੋਕ ਉਸ ਨੂੰ ਛੋਟਾ ਗੇਲ ਕਹਿੰਦੇ ਹੋਏ ਨਜ਼ਰ ਆਏ।  

ਇਹ ਵੀ ਪੜ੍ਹੋ:  ਟਾਇਲਟ 'ਚ ਬੈਠੇ ਨੌਜਵਾਨ ਦੇ ਗੁਪਤ ਅੰਗ ਨੂੰ ਸੱਪ ਨੇ ਚਬਾਇਆ, ਲੱਗੇ ਟਾਂਕੇ

PunjabKesari

ਗੇਲ ਨੇ ਇੰਸਟਾਗਰਾਮ 'ਤੇ ਆਪਣੀ ਧੀ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, 'ਇਹ ਮੇਰੀ ਕ੍ਰਿਸ ਏਲੀਨਾ ਗੇਲ ਹੈ, ਇਸ ਨਾਲ ਉਨ੍ਹਾਂ ਨੇ ਲਵ ਇਮੋਜੀ ਦਾ ਵੀ ਇਸਤੇਮਾਲ ਕੀਤਾ।' ਇਸ ਦੇ ਨਾਲ ਹੀ ਉਨ੍ਹਾਂ ਨੇ ਅੱਗੇ ਲਿਖਿਆ, 'ਕਾਸ਼ ਮੈਂ ਇਸ ਦੇ ਲਈ ਉੱਥੇ ਹੁੰਦਾ... ਅਗਲੀ ਵਾਰ ਆਰਾਮ ਨਾਲ ਪੋਜ਼ ਦੇਣਾ, ਇਹ ਸਕੂਲ ਜਾਣ ਦਾ ਸਮਾਂ ਹੈ। ਪਾਪਾ ਦੀ ਧੀ, ਜੁਨਿਵਰਸਲ ਬੌਸ ਪ੍ਰਿੰਸੇਸ।'

ਇਹ ਵੀ ਪੜ੍ਹੋ:  IPL 'ਚ ਸਭ ਤੋਂ ਜ਼ਿਆਦਾ ਵਾਰ '0' 'ਤੇ ਆਊਟ ਹੋਣ ਵਾਲੇ ਟਾਪ 5 ਖਿਡਾਰੀ, ਸੂਚੀ 'ਚ ਕਈ ਦਿੱਗਜ ਵੀ ਸ਼ਾਮਲ

PunjabKesari
 

ਗੇਲ ਵੱਲੋਂ ਸਾਂਝੀ ਕੀਤੀ ਗਈ ਧੀ ਕ੍ਰਿਸ ਏਲੀਨਾ ਦੀਆਂ ਤਸਵੀਰਾਂ ਲੋਕਾਂ ਨੂੰ ਖ਼ੂਬ ਪਸੰਦ ਆ ਰਹੀਆਂ ਹਨ ਅਤੇ ਉਹ ਉਸ ਦੀ ਤਾਰੀਫ਼ ਕਰਦੇ ਹੋਏ ਵਿਖਾਈ ਦਿੱਤੇ। ਇਕ ਯੂਜ਼ਰ ਨੇ ਇਸ 'ਤੇ ਕੁਮੈਂਟ ਕੀਤਾ, ਗੁਡ ਲੱਕ, ਸ਼ੁਭਕਾਮਨਾਵਾਂ। ਉਥੇ ਹੀ ਦੂਜੇ ਯੂਜ਼ਰ ਨੇ ਲਿਖਿਆ, ਆਲ ਦਿ ਬੇਸਟ ਬੇਬੀ ਗਰਲ। ਇਸ ਦੌਰਾਨ ਇਕ ਯੂਜ਼ਰ ਨੇ ਕੁਮੈਂਟ ਬਾਕਸ ਵਿਚ ਕਿਹਾ, ਛੋਟਾ ਗੇਲ।

ਇਹ ਵੀ ਪੜ੍ਹੋ:  ਖੇਡ ਜਗਤ ਨੂੰ ਵੱਡਾ ਝਟਕਾ, ਹੁਣ ਇਸ 28 ਸਾਲਾ ਕਬੱਡੀ ਖਿਡਾਰੀ ਨੇ ਦੁਨੀਆ ਨੂੰ ਕਿਹਾ ਅਲਵਿਦਾ

PunjabKesari


ਧਿਆਨਦੇਣ ਯੋਗ ਹੈ ਕਿ ਇਸ ਵਾਰ ਦਾ ਆਈ.ਪੀ.ਐੱਲ. ਗੇਲ ਲਈ ਖ਼ਾਸ ਰਹਿਣ ਵਾਲਾ ਹੈ, ਕਿਉਂਕਿ ਉਹ 22 ਛੱਕੇ ਲਗਾਉਂਦੇ ਹੀ ਆਈ.ਪੀ.ਐੱਲ. ਵਿਚ 1000 ਛੱਕੇ ਲਗਾਉਣ ਵਾਲੇ ਪਹਿਲੇ ਖਿਡਾਰੀ ਬਣ ਜਾਣਗੇ। ਇਸ ਦੇ ਨਾਲ ਹੀ ਕੇ.ਐਲ. ਰਾਹੁਲ ਦੀ ਕਪਤਾਨੀ ਵਿਚ ਉਹ ਪਹਿਲੀ ਵਾਰ ਖੇਡਦੇ ਹੋਏ ਵਿਖਾਈ ਦੇਣਗੇ। ਗੇਲ ਨੇ 125 ਆਈ.ਪੀ.ਐੱਲ. ਮੈਚਾਂ ਵਿਚ 124 ਪਾਰੀਆਂ ਖੇਡਦੇ ਹੋਏ 4484 ਦੌੜਾਂ ਬਣਾਈਆਂ ਹਨ, ਜਿਸ ਵਿਚ ਉਨ੍ਹਾਂ ਦਾ ਹਾਈÂੈਸਟ 175 ਰਿਹਾ ਹੈ।

ਇਹ ਵੀ ਪੜ੍ਹੋ: ਜਨਤਾ ਲਈ ਰਾਹਤ ਦੀ ਖ਼ਬਰ, 6 ਮਹੀਨੇ ਬਾਅਦ ਸਸਤਾ ਹੋਇਆ ਪੈਟਰੋਲ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਭਾਅ


author

cherry

Content Editor

Related News