ਨਰਿੰਦਰ ਬੱਤਰਾ ਨੇ ਕੇਜਰੀਵਾਲ ਨੂੰ ਲਿਖੀ ਚਿੱਠੀ, ਕਿਹਾ-ਖੋਲ੍ਹਿਆ ਜਾਵੇ ਆਈ. ਓ. ਏ. ਦਾ ਦਫਤਰ

Friday, Jun 04, 2021 - 05:29 PM (IST)

ਨਰਿੰਦਰ ਬੱਤਰਾ ਨੇ ਕੇਜਰੀਵਾਲ ਨੂੰ ਲਿਖੀ ਚਿੱਠੀ, ਕਿਹਾ-ਖੋਲ੍ਹਿਆ ਜਾਵੇ ਆਈ. ਓ. ਏ. ਦਾ ਦਫਤਰ

 ਸਪੋਰਟਸ ਡੈਸਕ-ਭਾਰਤੀ ਓਲੰਪਿਕ ਐਸੋਸੀਏਸ਼ਨ (ਆਈ. ਓ. ਏ.) ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਹੈ ਕਿ ਉਹ ਆਉਣ ਵਾਲੇ ਟੋਕੀਓ ਓਲੰਪਿਕ ਨਾਲ ਜੁੜੇ ਪ੍ਰਬੰਧਕੀ ਕੰਮਾਂ ਨੂੰ ਆਪਣੇ ਦਫਤਰ ਦੇ ਕੰਪਲੈਕਸ ਦੇ ਸੰਚਾਲਨ ਦੀ ਆਗਿਆ ਦੇਣ। ਦੇਸ਼ ਦੀ ਰਾਜਧਾਨੀ ’ਚ ਕੋਵਿਡ-19 ਦੇ ਮਾਮਲੇ ਵਧਣ ਤੋਂ ਬਾਅਦ ਦਿੱਲੀ ਸਰਕਾਰ ਨੇ ਉਨ੍ਹਾਂ ਸਾਰੇ ਕੰਪਲੈਕਸਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਸਨ, ਜੋ ਜ਼ਰੂਰੀ ਸ਼੍ਰੇਣੀ ’ਚ ਨਹੀਂ ਆਉਂਦੇ। ਹਾਲ ਹੀ ਦੇ ਸਮੇਂ ’ਚ ਹਾਲਾਂਕਿ ਕੋਵਿਡ-19 ਮਾਮਲਿਆਂ ਦੀ ਗਿਣਤੀ ’ਚ ਕਮੀ ਆਈ ਹੈ ਅਤੇ ਦਿੱਲੀ ਪਾਬੰਦੀਆਂ ਨੂੰ ਘੱਟ ਕਰਨ ਵੱਲ ਵਧ ਰਿਹਾ ਹੈ।

ਬੱਤਰਾ ਨੇ ਕੇਜਰੀਵਾਲ ਨੂੰ ਇੱਕ ਚਿੱਠੀ ’ਚ ਲਿਖਿਆ, ‘‘ਅਸੀਂ ਤੁਹਾਨੂੰ ਬੇਨਤੀ ਅਤੇ ਅਪੀਲ ਕਰਦੇ ਹਾਂ ਕਿ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਦਫ਼ਤਰ ਨੂੰ 7 ਜੂਨ ਤੋਂ ਕੰਮ ਕਰਨ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਆਈ. ਓ. ਏ. ਲਾਜ਼ਮੀ ਅੰਕੜੇ ਅਪਲੋਡ ਕਰ ਸਕੇ। ਬੱਤਰਾ ਨੇ ਵੀਰਵਾਰ ਐਲਾਨ ਕੀਤਾ ਸੀ ਕਿ ਭਾਰਤ ਟੋਕੀਓ ਓਲੰਪਿਕ ’ਚ 190 ਮੈਂਬਰੀ ਦਲ ਭੇਜੇਗਾ, ਜਿਸ ’ਚ 125 ਤੋਂ 135 ਖਿਡਾਰੀ ਸ਼ਾਮਲ ਹੋਣਗੇ। ਬੱਤਰਾ ਨੇ ਲਿਖਿਆ ਕਿ ਪ੍ਰਸ਼ਾਸਨਿਕ ਕੰਮ ਘਰੋਂ ਪੂਰੇ ਕਰਨਾ ਸੰਭਵ ਨਹੀਂ ਹੋਵੇਗਾ, ਜਿਸ ’ਚ ਫਾਰਮ ਭਰਨਾ ਅਤੇ  ਹੋਰ ਸਬੰਧਤ ਕੰਮ ਕਰਨਾ ਸ਼ਾਮਲ ਹੈ।

ਉਨ੍ਹਾਂ ਲਿਖਿਆ, ‘‘ਟੋਕੀਓ ਓਲੰਪਿਕ ਲਈ ਭਾਰਤੀ ਦਲ ਜੁਲਾਈ 2021 ’ਚ ਜਾਣਾ ਹੈ। ਟੋਕੀਓ ਜਾਣ ਲਈ ਤਕਰੀਬਨ 240 ਖਿਡਾਰੀਆਂ ਤੇ ਅਧਿਕਾਰੀਆਂ ਦਾ ਡਾਟਾ ਆਨਲਾਈਨ ਭਰਨਾ ਪਵੇਗਾ। ਉਨ੍ਹਾਂ ਲਿਖਿਆ, “ਇਸ ’ਚ ਕਾਫ਼ੀ ਸਮਾਂ ਲੱਗਦਾ ਹੈ ਅਤੇ ਅਸੀਂ ਤਾਲਾਬੰਦੀ ਕਾਰਨ ਅਜੇ ਵੀ ਪਿੱਛੇ ਹਾਂ ਅਤੇ ਘਰੋਂ ਕੰਮ ਕਰਦਿਆਂ ਪੂਰਾ ਡਾਟਾ ਅਪਲੋਡ ਕਰਨਾ ਮੁਸ਼ਕਿਲ ਹੋਵੇਗਾ।’’

 


author

Manoj

Content Editor

Related News