ਬਟਾਲਾ ਦੇ ਅੰਮ੍ਰਿਤਬੀਰ ਸਿੰਘ ਨੇ ਮਾਰੀਆਂ ਮੱਲ੍ਹਾਂ, 2 ਵਾਰ ਗਿਨੀਜ਼ ਬੁੱਕ ’ਚ ਦਰਜ ਹੋਇਆ ਨਾਂ
Friday, Feb 19, 2021 - 05:08 PM (IST)
ਬਟਾਲਾ (ਚੈਰੀ) : ਅੱਜ ਦੀ ਨੌਜਵਾਨ ਪੀੜ੍ਹੀ ਜਿੱਥੇ ਨਸ਼ਿਆਂ ਦੀ ਦਲਦਲ ਵਿਚ ਫਸਦੀ ਜਾ ਰਹੀ ਹੈ, ਉਥੇ ਹੀ ਪੰਜਾਬ ਦੇ ਕੁੱਝ ਨੌਜਵਾਨ ਨਸ਼ਿਆਂ ਦੇ ਕੋਹੜ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇ ਕੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਮਹਾਰਾਜਾ ਬਾਵਾ ਲਾਲ ਦਿਆਲ ਜੀ ਧਿਆਨਪੁਰ ਧਾਮ (ਬਟਾਲਾ) ਦੇ ਨੇੜੇ ਪਿੰਡ ਉਮਰਵਾਲਾ ਵਿਚ ਦੇਖਣ ਨੂੰ ਮਿਲੀ, ਜਿਥੇ ਨੌਜਵਾਨ ਕੁੰਵਰ ਅੰਮ੍ਰਿਤਬੀਰ ਸਿੰਘ ਪੁੱਤਰ ਨਿਸ਼ਾਨ ਸਿੰਘ (ਸਾਬਕਾ ਸਰੰਪਚ) ਨੇ 18 ਸਾਲ ਦੀ ਉਮਰ ਵਿਚ ਵੱਡੀਆਂ ਉਪਲੱਬਧੀਆਂ ਹਾਸਲ ਕੀਤੀਆਂ ਹਨ। ਦਰਅਸਲ ਅੰਮ੍ਰਿਤਬੀਰ ਸਿੰਘ ਦਾ ਨਾਮ 2 ਵਾਰ ਇੰਡੀਆ ਬੁੱਕ ਆਫ ਵਰਲਡ ਰਿਕਾਰਡ ਵਿਚ ਦਰਜ ਹੋ ਚੁੱਕਾ ਹੈ। ਇਸ ਤੋਂ ਇਲਾਵਾ ਅੰਮ੍ਰਿਤਬੀਰ ਨੂੰ ਕਰਮਵੀਰ ਚੱਕਰ ਐਵਾਰਡ ਲਈ ਵੀ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਨੂੰ ਯੰਗ ਯੂਥ ਆਈਕਨ ਐਵਾਰਡ ਨਾਲ ਵੀ ਸਨਮਾਨਤ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ: ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਦਿੱਲੀ ਪੁਲਸ ਨੇ ਜਾਰੀ ਕੀਤੀ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੀ ਤਸਵੀਰ
ਅੰਮ੍ਰਿਤਬੀਰ ਸਿੰਘ ਨੇ ਮੁੱਠੀ ਬੰਦ ਦੰਡ ਖੇਡ (ਪੁਸ਼ਅਪ) ਦਾ ਵਿਸ਼ਵ ਰਿਕਾਰਡ, ਜੋ ਕੇ ਕੇਜੇ ਯੂਸਫ (ਯੂਕੇ) ਦੇ ਨਾਮ ਦਰਜ ਸੀ ਨੂੰ ਤੋੜਿਆ ਹੈ। ਕੇਜੇ ਯੂਸਫ ਨੇ 32 ਸਾਲ ਦੀ ਉਮਰ ਵਿਚ ਕਰੀਬ 1 ਮਿੰਟ ਵਿਚ 82 ਮੁੱਠੀ ਬੰਦ ਪੁਸ਼ਅਪ ਲਗਾ ਕੇ ਗਿਨੀਜ਼ ਵਰਲਡ ਬੁੱਕ ਵਿਚ ਆਪਣਾ ਨਾਮ ਦਰਜ ਕਰਾਇਆ ਸੀ। ਉਥੇ ਹੀ ਅੰਮ੍ਰਿਤਬੀਰ ਸਿੰਘ ਨੇ ਸਿਰਫ਼ 18 ਸਾਲ ਦੀ ਉਮਰ ਵਿਚ ਇਸ ਵਿਸ਼ਵ ਰਿਕਾਰਡ ਨੂੰ ਵੱਡੇ ਅੰਤਰ ਨਾਲ ਤੋੜਦੇ ਹੋਏ 1 ਮਿੰਟ ਵਿਚ 118 ਮੁੱਠੀ ਬੰਦ ਪੁਸ਼ਅਪ ਲਗਾ ਕੇ ਗਿਨੀਜ਼ ਬੁੱਕ ਵਿਚ ਆਪਣਾ ਨਾਮ ਦਰਜ ਕਰਾਇਆ ਹੈ।
ਇਹ ਵੀ ਪੜ੍ਹੋ: ਚੀਨੀ ਕੰਪਨੀ ਵੀਵੋ ਦੀ ਵਾਪਸੀ, IPL ਦੇ 14ਵੇਂ ਸੀਜ਼ਨ ਦਾ ਮੁੜ ਬਣਿਆ ਟਾਈਟਲ ਪ੍ਰਾਯੋਜਕ
ਇਸ ਤੋਂ ਇਲਾਵਾ ਅੰਮ੍ਰਿਤਬੀਰ ਸਿੰਘ ’ਤੇ 2 ਸ਼ੋਰਟ ਫ਼ਿਲਮਾਂ ਵੀ ਬਣ ਚੁੱਕੀਆਂ ਹਨ ਅਤੇ ਉਹ ਯੰਗ ਯੂਥ ਆਈਕਨ ਬਣਨ ਦਾ ਸੁਫ਼ਨਾ ਵੇਖਦੇ ਹਨ ਅਤੇ ਨੌਜਵਾਨਾਂ ਨੂੰ ਫਿਟਨੈਸ ਵੱਲ ਆਕਰਸ਼ਿਤ ਕਰਨਾ ਚਾਹੁੰਦੇ ਹਨ। ਉਥੇ ਹੀ ਅੰਮ੍ਰਿਤਬੀਰ ਸਿੰਘ ਦੇ ਮਾਪਿਆਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਕੁੰਵਰ ਅੰਮ੍ਰਿਤਬੀਰ ਸਿੰਘ ਨੂੰ ਸਪੋਰਟਸ ਕੋਟੇ ਵਿਚ ਨੌਕਰੀ ਦਿੱਤੀ ਜਾਵੇ।
ਇਹ ਵੀ ਪੜ੍ਹੋ: ਨੰਨ੍ਹੀ ਪਰੀ ਨੂੰ ਜਨਮ ਦੇਵੇਗੀ ਕਰੀਨਾ ਕਪੂਰ ਖਾਨ, ਜੋਤਸ਼ੀ ਨੇ ਕੀਤੀ ਭਵਿੱਖਬਾਣੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।