ਬਾਸਕਿਟਬਾਲ ਖਿਡਾਰੀ ਭਾਮਰਾ ’ਤੇ 2 ਸਾਲ ਦੀ ਪਾਬੰਦੀ
Friday, Dec 25, 2020 - 03:25 AM (IST)
ਨਵੀਂ ਦਿੱਲੀ– ਐੱਨ. ਬੀ. ਏ. ਟੀਮ ’ਚ ਸ਼ਾਮਲ ਕੀਤੇ ਗਏ ਪਹਿਲੇ ਭਾਰਤੀ ਖਿਡਾਰੀ ਸਤਨਾਮ ਸਿੰਘ ਭਾਮਰਾ ’ਤੇ ਪਿਛਲੇ ਸਾਲ ਡੋਪਿੰਗ ਟੈਸਟ ’ਚ ਫੇਲ ਹੋਣ ਕਾਰਣ ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਦੇ ਅਨੁਸ਼ਾਸਨੀ ਪੈਨਲ ਨੇ 2 ਸਾਲ ਦੀ ਪਾਬੰਦੀ ਲਾਈ ਹੈ। ਪਿਛਲੇ ਸਾਲ ਨਵੰਬਰ ’ਚ 25 ਸਾਲਾ ਭਾਮਰਾ ’ਤੇ ਅਸਥਾਈ ਮੁਅੱਤਲੀ ਲਾਈ ਗਈ ਸੀ। ਦੱਖਣ-ਏਸ਼ੀਆਈ ਖੇਡਾਂ ਲਈ ਲੱਗੇ ਤਿਆਰੀ ਕੈਂਪ ਦੌਰਾਨ ਨਾਡਾ ਦੇ ਟੂਰਨਾਮੈਂਟ ਤੋਂ ਬਾਹਰ ਕੀਤੇ ਗਏ ਟੈਸਟ ’ਚ ਉਹ ਫੇਲ ਹੋ ਗਿਆ ਸੀ।
ਸਾਲ 2015 ’ਚ ਐੱਨ. ਬੀ. ਏ. ਟੀਮ ’ਚ ਸ਼ਾਮਲ ਕੀਤੇ ਗਏ ਭਾਮਰਾ ਨੇ ਖੁਦ ’ਤੇ ਲੱਗੇ ਦੋਸ਼ਾਂ ਦਾ ਵਿਰੋਧ ਕੀਤਾ ਸੀ ਅਤੇ ਨਾਡਾ ਨੂੰ ਉਸ ਦੇ ਡੋਪਿੰਗ ਰੋਕੂ ਅਨੁਸ਼ਾਸਨੀ ਪੈਨਲ ਵੱਲੋਂ ਸੁਣਵਾਈ ਕਰਨ ਦੀ ਅਪੀਲ ਕੀਤੀ ਸੀ। ਇਸ ਦਾ ਮਤਲਬ ਹੈ ਕਿ ਭਾਮਰਾ ਦੀ ਮੁਅੱਤਲੀ ਅਗਲੇ ਸਾਲ 19 ਨਵੰਬਰ ਨੂੰ ਖਤਮ ਹੋਵੇਗੀ ਕਿਉਂਕਿ ਉਸ ਦੀ ਪਾਬੰਦੀ 2019 ’ਚ ਇਸੇ ਦਿਨ ਤੋਂ ਸ਼ੁਰੂ ਹੋਈ ਸੀ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।