ਬਾਸਕਟਬਾਲ ਖਿਡਾਰੀ ਅਮਿਜੋਤ ''ਤੇ ਪਾਬੰਦੀ
Sunday, Jun 10, 2018 - 02:50 AM (IST)

ਚੰਡੀਗੜ— ਭਾਰਤੀ ਬਾਸਕਟਬਾਲ ਮਹਾਸੰਘ (ਬੀ. ਐੱਫ. ਆਈ.) ਨੇ ਚੰਡੀਗੜ੍ਹ ਦੇ ਬਾਸਕਟਬਾਲ ਖਿਡਾਰੀ ਅਮਿਜੋਤ ਸਿੰਘ 'ਤੇ ਅਨੁਸ਼ਾਸਨਹੀਣਤਾ ਦੇ ਦੋਸ਼ ਵਿਚ ਇਕ ਸਾਲ ਦੀ ਪਾਬੰਦੀ ਲਾ ਦਿੱਤੀ ਹੈ। ਅਮਿਜੋਤ ਨੇ ਸ਼ਨੀਵਾਰ ਅਧਿਕਾਰਤ ਤੌਰ 'ਤੇ ਇਸ ਪਾਬੰਦੀ ਨੂੰ ਹਟਾਉਣ ਦੀ ਅਪੀਲ ਕੀਤੀ।
ਅਮਿਯਜੋਤ ਤੋਂ ਇਲਾਵਾ ਪੰਜਾਬ ਦੇ ਪਲਪ੍ਰੀਤ ਬਰਾੜ 'ਤੇ ਵੀ ਬੀ. ਐੱਫ. ਆਈ. ਨੇ ਇਕ ਸਾਲ ਦੀ ਪਾਬੰਦੀ ਲਾਈ ਹੈ। ਬੀ. ਐੱਫ. ਆਈ. ਨੇ ਦੋਵਾਂ ਖਿਡਾਰੀਆਂ 'ਤੇ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਤੇ ਇਸ ਦੇ ਦੌਰਾਨ ਅਨੁਸ਼ਾਸਨਹੀਣਤਾ ਦਾ ਦੋਸ਼ ਲਾਇਆ ਹੈ।